ਚੰਡੀ ਦੀ ਵਾਰ | Chandi Di Vaar

cMfI dI vwr ]

ਚੰਡੀ ਦੀ ਵਾਰ:

<> vwihgurU jI kI Pqh ]

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ:

sRI BgauqI jI shwie ]

ਸ੍ਰੀ ਭਗਉਤੀ ਜੀ ਸਹਾਇ:

vwr sRI BgauqI jI kI ]

ਹੁਣ ਵਾਰ ਸ੍ਰੀ ਭਗਉਤੀ ਜੀ ਕੀ ਲਿਖਦੇ ਹਾ:

pwiqswhI 10 ]

ਪਾਤਸ਼ਾਹੀ ੧੦:

pauVI ]

ਪਉੜੀ:

ipRQm BgOqI ismir kY gur nwnk leIN iDAwie ]

(ਸਭ ਤੋਂ) ਪਹਿਲਾ ਭਗੌਤੀ ਨੂੰ ਸਿਮਰਦਾ ਹਾ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾ।

iPr AMgd gur qy Amrdwsu rwmdwsY hoeIN shwie ]

(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾ ਕਿ ਮੇਰੇ) ਸਹਾਈ ਹੋਣ।

Arjn hirgoibMd no ismrO sRI hirrwie ]

(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾ।

sRI hirikRSn iDAweIAY ijsu ifTy siB duiK jwie ]

(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾ ਜਿਨ੍ਹਾ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਦੇ ਹਨ।

qyg bhwdr ismirAY Gir nau iniD AwvY Dwie ]

(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਾਂਦੀਆਂ ਹਨ।

sB QweIN hoie shwie ]1]

(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥

KMfw ipRQmY swj kY ijn sB sYswru aupwieAw ]

ਪਰਮ-ਸੱਤਾ ਨੇ (ਸਭ ਤੋਂ) ਪਹਿਲਾ ਖੜਗ (ਰੂਪੀ ਸ਼ਕਤੀ) ਨੂੰ ਸਿਰਜ ਕੇ (ਫਿਰ) ਸਾਰੇ ਸੰਸਾਰ ਦੀ ਰਚਨਾ ਕੀਤੀ।

bRhmw ibsnu mhys swij kudriq dw Kylu rcwie bxwieAw ]

ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਪੈਦਾ ਕਰਕੇ (ਫਿਰ) ਕੁਦਰਤ ਦੀ ਖੇਡ ਰਚ ਕੇ ਬਣਾਈ।

isMDu prbq mydnI ibnu QMmHw ggin rhwieAw ]

ਸਮੁੰਦਰ, ਪਰਬਤ ਅਤੇ ਧਰਤੀ (ਬਣਾਈ ਅਤੇ) ਬਿਨਾ ਥੰਮਾ ਦੇ ਆਕਾਸ਼ ਨੂੰ ਸਥਿਤ (ਕਰਨ ਦੀ ਵਿਵਸਥਾ ਕੀਤੀ)।

isrjy dwno dyvqy iqn AMdir bwdu rcwieAw ]

(ਫਿਰ) ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨ੍ਹਾ ਅੰਦਰ ਵੈਰ-ਵਿਵਾਦ ਪੈਦਾ ਕੀਤਾ।

qY hI durgw swij kY dYqw dw nwsu krwieAw ]

ਤੂੰ ਹੀ ਦੁਰਗਾ ਦੀ ਸਿਰਜਨਾ ਕਰਕੇ (ਉਸ ਤੋਂ) ਦੈਂਤਾ ਦਾ ਨਾਸ਼ ਕਰਵਾਇਆ।

qYQoN hI blu rwm lY nwl bwxw dhisru GwieAw ]

ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾ ਨਾਲ ਰਾਵਣ ਦਾ ਵੱਧ ਕੀਤਾ।

qYQoN hI blu ikRsn lY kMsu kysI pkiV igrwieAw ]

ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾ ਤੋਂ ਪਕੜ ਕੇ (ਅਰਥਾਤਰ ਕੇਸੀ ਪਹਿਲਵਾਨ ਨੂੰ) ਡਿਗਾਇਆ ਸੀ।

bfy bfy muin dyvqy keI jug iqnI qnu qwieAw ]

ਵਡਿਆਂ ਵਡਿਆਂ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁਗਾ ਤਕ ਤਪਸਿਆ ਕੀਤੀ,

iknI qyrw AMqu n pwieAw ]2]

(ਪਰ ਉਨ੍ਹਾ ਵਿਚੋਂ) ਕਿਸੇ ਨੇ ਤੇਰਾ ਅੰਤ ਪ੍ਰਾਪਤ ਨਹੀਂ ਕੀਤਾ ॥੨॥

swDU sqjugu bIiqAw AD sIlI qRyqw AwieAw ]

ਸਾਧੂ ਰੁਚੀਆਂ ਵਾਲਾ ਸਤਿਯੁਗ ਬੀਤ ਗਿਆ ਅਤੇ ਅੱਧੇ ਸ਼ੀਲ (ਉੱਤਮਤਾ) ਵਾਲਾ ਤ੍ਰੇਤਾ-ਯੁਗ ਆ ਗਿਆ।

n`cI kl srosrI kl nwrd faurU vwieAw ]

(ਹਰ ਇਕ ਦੇ) ਸਿਰ ਉਤੇ ਕਲਹ-ਕਲੇਸ਼ ਸਵਾਰ ਹੋ ਗਿਆ ਅਤੇ ਕਲ ਅਤੇ ਨਾਰਦ ਨੇ ਡਉਰੂ ਵਜਾ ਦਿੱਤਾ।

AiBmwnu auqwrn dyviqAW mihKwsur suMB aupwieAw ]

ਦੇਵਤਿਆਂ ਦਾ ਅਭਿਮਾਨ ਉਤਾਰਨ ਲਈ (ਪਰਮ-ਸੱਤਾ ਨੇ) ਮਹਿਖਾਸੁਰ ਅਤੇ ਸ਼ੁੰਭ (ਨਾ ਦੇ ਦੈਂਤਾ) ਨੂੰ ਪੈਦਾ ਕਰ ਦਿੱਤਾ।

jIiq ley iqin dyvqy iqh lokI rwju kmwieAw ]

(ਉਨ੍ਹਾ ਨੇ) ਦੇਵਤਿਆਂ ਨੂੰ ਜਿਤ ਲਿਆ ਅਤੇ ਤਿੰਨਾ ਲੋਕਾ ਵਿਚ (ਆਪਣਾ) ਰਾਜ ਸਥਾਪਿਤ ਕਰ ਦਿੱਤਾ।

v`fw bIr AKwie kY isr aupr CqR iPrwieAw ]

(ਮਹਿਖਾਸੁਰ ਨੇ ਆਪਣੇ ਆਪ ਨੂੰ) ਵੱਡਾ ਸੂਰਵੀਰ ਅਖਵਾ ਕੇ ਸਿਰ ਉਤੇ ਛਤਰ ਧਾਰਨ ਕਰ ਲਿਆ।

id`qw ieMdüR inkwl kY iqn igir kYlwsu qkwieAw ]

(ਉਸ ਨੇ) ਇੰਦਰ ਨੂੰ (ਇੰਦਰਪੁਰੀ ਤੋਂ) ਕਢ ਦਿੱਤਾ। ਉਹ (ਆਪਣੀ ਸਹਾਇਤਾ ਲਈ) ਕੈਲਾਸ਼ ਪਰਬਤ (ਸਥਿਤ ਦੇਵੀ ਦੁਰਗਾ) ਵਲ ਵੇਖਣ ਲਗਾ।

fir kY h`Qo dwnvI idl AMdir qRwsu vDwieAw ]

ਦੈਂਤਾ ਦੇ ਹੱਥੋਂ ਡਰ ਕੇ (ਇੰਦਰ ਨੇ ਆਪਣੇ) ਹਿਰਦੇ ਵਿਚ (ਦੈਂਤਾ ਦਾ) ਡਰ ਬਹੁਤ ਵਧਾ ਲਿਆ।

pws durgw dy ieMduR AwieAw ]3]

(ਫਰਿਆਦ ਅਥਵਾ ਸਹਾਇਤਾ ਨਿਮਿਤ) ਇੰਦਰ ਦੁਰਗਾ ਕੋਲ ਆਇਆ ॥੩॥

iek idhwVy nwvx AweI durgswh ]

ਇਕ ਦਿਨ (ਜਦੋਂ) ਦੁਰਗਾ ਦੇਵੀ ਨਹਾਉਣ ਲਈ ਆਈ,

ieMdR ibrQw suxweI Apxy hwl dI ]

(ਤਦੋਂ) ਇੰਦਰ ਨੇ ਆਪਣੇ ਹਾਲ ਦੀ (ਦੁਖ ਭਰੀ) ਵਿਥਿਆ ਸੁਣਾਈ।

CIn leI TkurweI swqy dwnvI ]

(ਕਿ) ਸਾਡੇ ਤੋਂ ਦੈਂਤਾ ਨੇ ਰਾਜ ਖੋਹ ਲਿਆ ਹੈ।

lokI iqhI iPrweI dohI AwpxI ]

(ਉਨ੍ਹਾ ਨੇ) ਤਿੰਨਾ ਲੋਕਾ ਵਿਚ ਆਪਣੀ ਦੁਹਾਈ ਫਿਰਾ ਦਿੱਤੀ ਹੈ।

bYTy vwie vDweI qy AmrwvqI ]

(ਉਹ) ਅਮਰਾਵਤੀ (ਸੁਅਰਗਪੁਰੀ) ਵਿਚ ਬੈਠੇ (ਖੁਸ਼ੀ ਦੇ) ਵਾਜੇ ਵਜਾ ਰਹੇ ਹਨ।

id`qy dyv BjweI sBnw rwksW ]

ਰਾਖਸ਼ਾ ਨੇ ਸਾਰੇ ਦੇਵਤੇ (ਅਮਰਾਪੁਰੀ ਤੋਂ) ਭਜਾ ਦਿੱਤੇ ਹਨ।

iknY n ij`qw jweI m`hKy dYq nUM ]

(ਕਿਉਾਂਕਿ) ਕਿਸੇ ਤੋਂ ਵੀ ਮਹਿਖਾਸੁਰ ਜਿਤਿਆ ਨਹੀਂ ਜਾ ਸਕਿਆ।

qyrI swm qkweI dyvI durgswh ]4]

ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ ਆਇਆ ਹਾ ॥੪॥

durgw bYx suxMdI h`sI hVhVwie ]

ਦੁਰਗਾ (ਇੰਦਰ ਦੇ) ਬੋਲ ਸੁਣ ਕੇ ਖਿੜ-ਖਿੜ ਹਸਣ ਲਗ ਪਈ।

EhI sIhu mMgwieAw rwKs B`Kxw ]

ਉਸ ਨੇ ਰਾਖਸ਼ਾ ਨੂੰ ਖਾਣ ਵਾਲਾ ਸ਼ੇਰ ਮੰਗਵਾ ਲਿਆ

icMqw krhu n kweI dyvw nUM AwiKAw ]

ਅਤੇ ਦੇਵਤਿਆਂ ਨੂੰ ਕਿਹਾ ਕਿ (ਤੁਸੀਂ) ਕੋਈ ਚਿੰਤਾ ਨਾ ਕਰੋ।

roh hoeI mhw mweI rwkis mwrxy ]5]

ਦੁਰਗਾ ਦੇਵੀ ਰਾਖਸ਼ਾ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ॥੫॥

dohrw ]

ਦੋਹਰਾ:

rwkis Awey rohly Kyiq iBVn ky cwie ]

ਕ੍ਰੋਧਵਾਨ ਰਾਖਸ਼ ਯੁੱਧ ਕਰਨ ਦੀ ਚਾਹ ਨਾਲ ਰਣ-ਭੂਮੀ ਵਿਚ ਆ ਗਏ।

lSkin qygW brCIAW sUrju ndir n pwie ]6]

(ਉਨ੍ਹਾ ਦੀ ਫੌਜ ਦੀਆਂ) ਤਲਵਾਰਾ ਅਤੇ ਬਰਛੀਆਂ (ਇਤਨੀਆਂ) ਲਿਸ਼ਕ ਰਹੀਆਂ ਸਨ ਕਿ ਸੂਰਜ ਵੀ ਨਜ਼ਰ ਨਹੀਂ ਸੀ ਆਉਾਂਦਾ ॥੬॥

pauVI ]

ਪਉੜੀ:

duhW kMDwrw muih juVy Fol sMK ngwry bjy ]

ਦੋਹਾ (ਧਿਰਾ ਦੀਆਂ ਮੂਹਰਲੀਆਂ) ਕਤਾਰਾ ਆਹਮਣੇ ਸਾਹਮਣੇ ਡੱਟ ਗਈਆਂ ਅਤੇ ਢੋਲ, ਸੰਖ ਤੇ ਨਗਾਰੇ ਵਜਣ ਲਗੇ।

rwkis Awey rohly qrvwrI bKqr s`jy ]

ਰਾਖਸ਼ ਕ੍ਰੋਧ ਨਾਲ ਭਰੇ ਹੋਏ ਅਤੇ ਤਲਵਾਰਾ ਤੇ ਕਵਚਾ ਨਾਲ ਸਜੇ ਹੋਏ (ਯੁੱਧ-ਭੂਮੀ ਵਿਚ) ਆ ਗਏ।

j`uty sauhy j`uD nMu iek jwq n jwxn B`jy ]

ਇਕੋ ਤਰ੍ਹਾ ('ਜਾਤਿ') ਦੇ (ਸੂਰਮੇ) ਆਹਮੋ-ਸਾਹਮਣੇ ਯੁੱਧ ਵਿਚ ਜੁਟੇ ਹੋਏ ਸਨ, (ਜੋ) ਭਜਣਾ ਨਹੀਂ ਸਨ ਜਾਣਦੇ।

Kyq AMdir joDy g`jy ]7]

ਮੈਦਾਨੇ ਜੰਗ ਵਿਚ ਯੋਧੇ ਗੱਜ ਰਹੇ ਸਨ ॥੭॥

jMg muswPw b`ijAw rix Gury ngwry cwvly ]

ਯੁੱਧ ਦਾ ਘੰਟਾ (ਜੰਗ) ਖੜਕਿਆ ਅਤੇ ਰਣ ਵਿਚ ਚਾਉ ਨੂੰ ਵਧਾਉਣ ਵਾਲੇ ਨਗਾਰੇ ਵੱਜਣ ਲਗ ਗਏ।

JUlx nyjy bYrkw nIswx lsin lswvly ]

ਨੇਜ਼ਿਆਂ ਨਾਲ ਬੰਨ੍ਹੀਆਂ ਝੰਡੀਆਂ ਅਥਵਾ ਫੁੰਮਣ ਝੂਲਣ ਲਗੇ ਸਨ ਅਤੇ ਚਮਕੀਲੇ ਨਿਸ਼ਾਨ (ਝੰਡੇ) ਲਿਸ਼ਕਾ ਮਾਰਦੇ ਸਨ।

Fol ngwry paux dy aUNGn jwxu jtwvly ]

ਢੋਲ ਅਤੇ ਨਗਾਰੇ ਗੂੰਜਦੇ (ਪਉਣਦੇ) ਸਨ; (ਇੰਜ ਪ੍ਰਤੀਤ ਹੁੰਦਾ ਸੀ) ਮਾਨੋਂ ਬਬਰ ਸ਼ੇਰ ('ਜਟਾਵਲੇ') ਬੁਕ ਰਹੇ ਹੋਣ।

durgw dwno fhy rx nwd v`jn Kyqu BIhwvly ]

ਦੁਰਗਾ ਅਤੇ ਦੈਂਤ ਯੁੱਧ ਵਿਚ ਜੁਟ ਗਏ ਸਨ ਅਤੇ ਰਣ-ਭੂਮੀ ਵਿਚ ਭਿਆਨਕ ਧੌਂਸੇ (ਨਾਦ) ਵੱਜ ਰਹੇ ਸਨ।

bIr proqy brCIeNy jx fwl cm`uty Awvly ]

(ਯੁੱਧ ਵਿਚ) ਵੀਰ-ਯੋਧੇ ਬਰਛੀਆਂ ਨਾਲ ਇੰਜ ਪਰੁਚੇ ਹੋਏ ਸਨ ਮਾਨੋ ਡਾਲੀ ਨਾਲ ਆਂਵਲੇ ਚਮੁਟੇ ਹੋਏ ਹੋਣ।

iek v`Fy qygI qVPIAn md pIqy lotin bwvly ]

ਇਕ ਤਲਵਾਰ ਨਾਲ ਵੱਢੇ ਹੋਏ (ਧਰਤੀ ਉਤੇ ਇਸ ਤਰ੍ਹਾ) ਤੜਫ ਰਹੇ ਸਨ, ਮਾਨੋ ਸ਼ਰਾਬ ਪੀ ਕੇ ਮਤਵਾਲੇ ਵਾਗ ਲੋਟ-ਪੋਟ ਹੋ ਰਹੇ ਹੋਣ।

iek cux cux JwVau kFIAn ryq ivco suienw fwvly ]

ਇਕਨਾ ਨੂੰ ਝਾੜੀਆਂ ਵਿਚੋਂ ਚੁਣ-ਚੁਣ ਕੇ (ਇੰਜ) ਕਢਿਆ ਜਾ ਰਿਹਾ ਸੀ (ਜਿਵੇਾਂ) ਰੇਤ ਵਿਚ ਨਿਆਰੀਏ ਸੋਨਾ ਕਢਦੇ ਹਨ।

gdw iqRsUlW brCIAW qIr v`gn Kry auqwvly ]

ਗਦਾ, ਤ੍ਰਿਸ਼ੂਲ, ਤੀਰ, ਬਰਛੀਆਂ ਬਹੁਤ ਤੇਜ਼ੀ ਨਾਲ ਚਲ ਰਹੀਆਂ ਸਨ,

jx fsy BujMgm swvly] mr jwvin bIr ruhwvly ]8]

ਮਾਨੋ ਕਾਲੇ ਨਾਗ ਡੰਗਦੇ ਹੋਣ, (ਜਿੰਨ੍ਹਾ ਦੇ ਲਗਣ ਨਾਲ) ਰੋਹ ਵਾਲੇ ਵੀਰ ਮਰਦੇ ਜਾ ਰਹੇ ਸਨ ॥੮॥

dyKx cMf pRcMf nMU rx Gury ngwry ]

ਪ੍ਰਚੰਡ ਚੰਡੀ ਨੂੰ ਵੇਖਦਿਆਂ ਹੀ ਰਣ-ਭੂਮੀ ਵਿਚ (ਦੈਂਤਾ ਦੇ) ਨਗਾਰੇ ਗੂੰਜਣ ਲਗੇ।

Dwey rwkis rohly cauigrdy Bwry ]

ਕ੍ਰੋਧਵਾਨ ਰਾਖਸ਼ਾ ਨੇ ਚੌਹਾ ਪਾਸਿਆਂ ਤੋਂ ਦੌੜ ਕੇ ਚੰਡੀ ਨੂੰ ਘੇਰ ਲਿਆ।

hQIN qygW pkiV kY rx iBVy krwry ]

(ਰਾਖਸ਼) ਹੱਥਾ ਵਿਚ ਤਲਾਵਾਰਾ ਲੈ ਕੇ ਰਣ ਵਿਚ ਕਰੜੇ ਹੋ ਕੇ ਲੜ ਰਹੇ ਸਨ।

kdy n n`TY j`uD qy joDy juJwry ]

(ਉਹ) ਜੁਝਾਰੂ ਯੋਧੇ ਕਦੇ ਵੀ ਯੁੱਧ ਤੋਂ ਭਜੇ ਨਹੀਂ ਸਨ।

idl ivc roh bFwie kY mwir mwir pukwry ]

ਦਿਲ ਵਿਚ (ਅਥਵਾ ਦਲ ਵਿਚ) ਕ੍ਰੋਧ ਵਧਾ ਕੇ 'ਮਾਰੋ' 'ਮਾਰੋ' ਪੁਕਾਰਦੇ ਸਨ।

mwry cMf pRcMf nY bIr Kyq auqwry ]

ਪ੍ਰਚੰਡ ਚੰਡੀ ਨੇ (ਰਾਖਸ਼) ਸੂਰਮਿਆਂ ਨੂੰ ਮਾਰ ਕੇ ਸਥਰ ਲਾਹ ਦਿੱਤੇ ਸਨ,

mwry jwpn ibjulI isrBwir munwry ]9]

ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਸਿਰ ਭਾਰ (ਡਿਗੇ ਪਏ) ਹੋਣ ॥੯॥

cot peI dmwmy dlW mukwblw ]

ਧੌਂਸੇ ਉਤੇ ਸਟ ਵਜਦੇ ਸਾਰ ਫ਼ੌਜਾ ਦਾ ਮੁਕਾਬਲਾ ਸ਼ੁਰੂ ਹੋ ਗਿਆ।

dyvI dsq ncweI sIhx swrdI ]

(ਉਸ ਵੇਲੇ) ਦੇਵੀ ਨੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨੂੰ ਨਚਾਇਆ

pyit mlMdy lweI mhKy dYq nMU ]

ਅਤੇ ਆਕੀ ਹੋਏ ('ਮਲੰਦੇ') ਮਹਿਖਾਸੁਰ ਦੇ ਪੇਟ ਵਿਚ ਮਾਰ ਦਿੱਤੀ

gurdy AWdw KweI nwly rukVy ]

(ਜੋ) ਗੁਰਦੇ, ਆਂਦਰਾ ਅਤੇ ਪਸਲੀਆਂ ('ਰੁਕੜੇ') ਨੂੰ ਖਾਦੀ (ਚੀਰਦੀ) ਹੋਈ (ਦੂਜੇ ਪਾਸੇ ਨਿਕਲ ਗਈ)।

jyhI idl ivc AweI khI suxwie kY ]

(ਉਸ ਨੂੰ ਵੇਖ ਕੇ) ਜਿਹੋ ਜਿਹੀ ਗੱਲ (ਮੇਰੇ) ਦਿਲ ਵਿਚ ਫੁਰੀ (ਉਹੀ) ਸੁਣਾ ਕੇ ਕਹਿੰਦਾ ਹਾ,

cotI jwx idKweI qwry DUmkyq ]10]

ਮਾਨੋ ਬੋਦੀ ਵਾਲੇ (ਧੂਮ ਕੇਤੂ) ਤਾਰੇ ਨੇ ਚੋਟੀ ਵਿਖਾਈ ਹੋਵੇ ॥੧੦॥

cotW pvn ngwry AxIAW j`tIAW ]

ਨਗਾਰੇ ਉਤੇ ਸੱਟਾ ਵਜਦਿਆਂ ਹੀ ਸੈਨਿਕ ਕਤਾਰਾ ('ਅਣੀਆਂ') ਆਪਸ ਵਿਚ ਉਲਝ ਗਈਆਂ।

DUh leIAW qrvwrI dyvW dwnvI ]

ਦੇਵਤਿਆਂ ਅਤੇ ਦੈਂਤਾ ਨੇ ਤਲਵਾਰਾ ਖਿਚ ਲਈਆਂ ਸਨ

vwhn vwro vwrI sUry sMGry ]

ਅਤੇ (ਉਨ੍ਹਾ ਨੂੰ) ਯੁੱਧ-ਭੂਮੀ ਵਿਚ ਸੂਰਵੀਰ ਵਾਰੋ ਵਾਰੀ ਚਲਾਉਾਂਦੇ ਸਨ।

vgY r`qu JulwrI ijau gyrU bwbqRw ]

ਲਹੂ ਦੇ ਪਰਨਾਲੇ (ਇੰਜ) ਵਗਦੇ ਸਨ ਜਿਵੇਾਂ ਗੇਰੂ ਰੰਗਾ ਪਾਣੀ ਡਿਗਦਾ ਹੈ (ਬ+ਆਬ+ਉਤਰਾ)।

dyKn bYT AtwrI nwrI rwksW ]

ਰਾਖਸ਼ਾ ਦੀਆਂ ਇਸਤਰੀਆਂ ਅਟਾਰੀਆਂ ਵਿਚ ਬੈਠ ਕੇ (ਯੁੱਧ ਦਾ ਰੰਗ-ਢੰਗ) ਦੇਖ ਰਹੀਆਂ ਸਨ।

pweI DUm svwrI durgw dwnvI ]11]

ਦੁਰਗਾ ਅਤੇ ਦੈਂਤਾ ਦੀਆਂ ਸਵਾਰੀਆਂ ਨੇ ਵੀ ਧੁੰਮ ਮਚਾਈ ਹੋਈ ਸੀ ॥੧੧॥

l`K ngwry v`jn AwmHo swmHxy ]

(ਯੁੱਧ-ਭੂਮੀ ਵਿਚ) ਲਖਾ ਧੌਂਸੇ ਆਹਮੋ ਸਾਹਮਣੇ ਵਜਦੇ ਸਨ।

rwks rxo n B`jn rohy rohly ]

ਕ੍ਰੋਧ ਨਾਲ ਭਰੇ ਹੋਏ ਗੁਸੈਲ ਰਾਖਸ਼ ਰਣ-ਭੂਮੀ ਵਿਚੋਂ ਭਜਦੇ ਨਹੀਂ ਸਨ।

sIhW vWgU g`jx s`By sUrmy ]

ਸਾਰੇ ਸੂਰਮੇ ਸ਼ੇਰਾ ਵਾਗ ਗਜ ਰਹੇ ਸਨ

qix qix kYbr C`fn durgw swmxy ]12]

ਅਤੇ ਦੁਰਗਾ ਉਤੇ (ਪੂਰੀ ਤਰ੍ਹਾ) ਤਣ-ਤਣ ਕੇ ਤੀਰ ਛਡ ਰਹੇ ਸਨ ॥੧੨॥

Gury ngwry dohry rx sMglIAwly ]

ਸੰਗਲਾ ਨਾਲ ਬੰਨ੍ਹੇ ਦੋਹਰੇ ਧੌਂਸੇ ਯੁੱਧ-ਭੂਮੀ ਵਿਚ ਵਜ ਰਹੇ ਸਨ।

DUiV lpyty DUhry isrdwr jtwly ]

ਜਟਾ-ਧਾਰੀ (ਰਾਖਸ਼) ਸੈਨਾ ਨਾਇਕ ਧੂੜ ਨਾਲ ਧੂਸਰਿਤ ਹੋਏ ਪਏ ਸਨ,

auKlIAW nwsw ijnw muih jwpn Awly ]

ਜਿਨ੍ਹਾ ਦੀਆਂ ਨਾਸਾ ਉਖਲੀਆਂ ਅਤੇ ਮੂੰਹ ਆਲੇ ਜਾਪਦੇ ਸਨ।

Dwey dyvI swhmxy bIr m`uClIAwly ]

(ਉਹ) ਮੁਛੈਲ ਸੂਰਵੀਰ ਦੇਵੀ ਦੇ ਸਾਹਮਣੇ ਭਜ ਕੇ ਆਏ ਸਨ।

surpq jyhy lV hty bIr tly n twly ]

(ਉਨ੍ਹਾ ਨਾਲ) ਇੰਦਰ (ਸੁਰਪਤਿ) ਵਰਗੇ ਲੜ ਹਟੇ ਸਨ, ਪਰ (ਉਹ) ਵੀਰ (ਯੁੱਧ ਭੂਮੀ ਵਿਚੋਂ ਕਿਸੇ ਤੋਂ) ਹਟਾਇਆਂ ਹਟਦੇ ਨਹੀਂ ਹਨ।

g`jy durgw Gyir kY jxu GxIAru kwly ]13]

(ਉਹ) ਦੁਰਗਾ ਨੂੰ ਘੇਰ ਕੇ (ਇੰਜ) ਗੱਜ ਰਹੇ ਹਨ ਮਾਨੋ ਕਾਲੇ ਬਦਲ (ਗਰਜ ਰਹੇ) ਹੋਣ ॥੧੩॥

cot peI KrcwmI dlW mukwblw ]

ਖੋਤੇ ਦੇ ਚੰਮ ਨਾਲ ਮੜ੍ਹੇ ਹੋਏ ਧੌਂਸੇ ਉਤੇ ਚੋਟ ਪਈ (ਅਰਥਾਤਰ-ਚੰਮ ਦੇ ਬਣੇ ਹੋਏ ਡੰਡੇ ਨਾਲ ਧੌਂਸੇ ਉਤੇ ਸਟ ਪਈ) ਤਾ ਦਲਾ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

Gyr leI virAwmI durgw Awie kY ]

ਸੂਰਵੀਰਾ ਨੇ ਆ ਕੇ ਦੁਰਗਾ ਨੂੰ ਘੇਰ ਲਿਆ।

rwKs vfy AlwmI B`j n jwxdy ]

ਰਾਖਸ਼ ਬਹੁਤ ਬਲਸ਼ਾਲੀ ਸਨ (ਜੋ ਯੁੱਧ ਵਿਚੋਂ) ਭਜਣਾ ਜਾਣਦੇ ਹੀ ਨਹੀਂ ਸਨ।

AMq hoey surgwmI mwry dyvqw ]14]

ਦੇਵੀ ਦੇ ਮਾਰੇ ਹੋਏ ਰਾਖਸ਼ ਅੰਤ ਵਿਚ ਸੁਅਰਗ ਨੂੰ ਚਲੇ ਗਏ ॥੧੪॥

Agxq Gury ngwry dlW iBVMidAW ]

ਸੈਨਿਕ ਦਲਾ ਦੇ ਲੜਦਿਆਂ ਹੀ ਅਣਗਿਣਤ ਨਗਾਰੇ ਗੂੰਜਣ ਲਗ ਗਏ।

pwey mhKl Bwry dyvw dwnvW ]

ਦੇਵਤਿਆਂ ਅਤੇ ਦੈਂਤਾ ਨੇ ਝੋਟਿਆਂ (ਵਾਗ) ਭਾਰੀ ਊਧਮ ਮਚਾਇਆ ਹੋਇਆ ਸੀ।

vwhn P`t krwry rwkis rohly ]

ਗੁੱਸੇ ਨਾਲ ਭਰੇ ਹੋਏ ਰਾਖਸ਼ ਕਰਾਰੇ ਫੱਟ ਲਗਾ ਰਹੇ ਹਨ।

jwpx qygI Awry imAwno DUhIAW ]

(ਉਨ੍ਹਾ ਦੁਆਰਾ) ਮਿਆਨਾ ਵਿਚੋਂ ਕੱਢੀਆਂ ਹੋਈਆਂ ਤਲਵਾਰਾ ਆਰੇ ਪ੍ਰਤੀਤ ਹੋ ਰਹੀਆਂ ਸਨ।

joDy vfy munwry jwpn Kyq ivic ]

ਯੁੱਧ-ਭੂਮੀ ਵਿਚ (ਡਿਗੇ ਹੋਏ ਸੂਰਵੀਰ) ਵਡਿਆਂ ਮੁਨਾਰਿਆਂ ਵਰਗੇ (ਡਿਗੇ ਹੋਏ) ਲਗਦੇ ਸਨ।

dyvI Awp svwry pb jvyhxy ]

ਪਰਬਤਾ ਵਰਗੇ (ਦੈਂਤਾ ਨੂੰ) ਦੇਵੀ ਨੇ ਆਪ ਮਾਰਿਆ ਸੀ

kdy n AwKn hwry Dwvn swhmxy ]

(ਜੋ) ਕਦੇ ਵੀ ਮੂੰਹ ਵਿਚੋਂ 'ਹਾਰ ਗਏ' ਨਹੀਂ ਕਹਿੰਦੇ ਸਨ (ਅਤੇ ਦੇਵੀ ਦੇ) ਸਾਹਮਣੇ (ਸਦਾ) ਡਟਦੇ ਸਨ।

durgw sB sMGwry rwKis KVg lY ]15]

ਦੁਰਗਾ ਨੇ ਸਾਰਿਆਂ ਰਾਖਸ਼ਾ ਨੂੰ ਖੜਗ ਲੈ ਕੇ ਮਾਰ ਦਿੱਤਾ ॥੧੫॥

auml l`Qy joDy mwrU b`ijAw ]

ਜੰਗੀ ਨਗਾਰੇ (ਮਾਰੂ) ਦੇ ਵਜਣ ਕਰ ਕੇ ਚਾਉ ਨਾਲ ਭਰੇ ਯੋਧੇ (ਯੁੱਧ-ਭੂਮੀ ਵਿਚ) ਨਿਤਰ ਆਏ।

b`dl ijau mihKwsur rx ivic g`ijAw ]

ਬਦਲ ਵਾਗ ਮਹਿਖਾਸੁਰ ਰਣ ਵਿਚ ਗਜਿਆ (ਅਤੇ ਬੜਕ ਮਾਰਨ ਲਗਾ ਕਿ)

ieMdR jyhw joDw mYQau B`ijAw ]

ਇੰਦਰ ਵਰਗਾ ਯੋਧਾ ਮੇਰੇ ਕੋਲੋਂ ਭਜ ਗਿਆ ਹੈ।

kaux ivcwrI durgw ijn rxu sijAw ]16]

(ਫਿਰ) ਵਿਚਾਰੀ ਦੁਰਗਾ ਕੌਣ ਹੈ? ਜਿਸ ਨੇ (ਮੇਰੇ ਨਾਲ) ਯੁੱਧ ਕਰਨ (ਦੀ ਹਿੰਮਤ ਕੀਤੀ ਹੈ) ॥੧੬॥

v`jy Fol ngwry dlW mukwblw ]

ਢੋਲ ਅਤੇ ਨਗਾਰੇ ਵਜੇ ਅਤੇ ਦਲਾ ਦਾ ਮੁਕਾਬਲਾ ਸ਼ੁਰੂ ਹੋ ਗਿਆ।

qIr iPrY rYbwry AwmHo swmHxy ]

ਆਹਮੋ ਸਾਹਮਣੇ ਹੋ ਕੇ ਤੀਰ ਅਗਵਾਈ ('ਰੈਬਾਰੇ') ਕਰ ਰਹੇ ਸਨ।

Agxq bIr sMGwry lgdI kYbrI ]

ਤੀਰਾ ਦੇ ਲਗਣ ਨਾਲ ਅਣਗਿਣਤ ਵੀਰ ਮਾਰੇ ਗਏ ਸਨ।

if`gy jwix munwry mwrY ib`ju dy ]

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਡਿਗੇ ਪਏ ਹੋਣ।

Ku`lI vwlI dYq AhwVy sBy sUrmy ]

ਸਾਰੇ ਦੈਂਤ ਸੂਰਮੇ ਖੁਲ੍ਹੇ ਹੋਏ ਵਾਲਾ ਨਾਲ ਹਾ-ਹਾ-ਕਾਰ ਮਚਾ ਰਹੇ ਸਨ,

s`uqy jwix jtwry BMgw Kwie kY ]17]

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਟਾਵਾ ਵਾਲੇ ਸਾਧ ਭੰਗਾ ਖਾ ਕੇ ਸੁਤੇ ਪਏ ਹੋਣ ॥੧੭॥

duhW kMDwrW muih juVy nwil Dausw BwrI ]

ਭਾਰੀ ਧੌਂਸਿਆ (ਦੇ ਵਜਦਿਆਂ ਹੀ) ਦੋਹਾ ਪਾਸਿਆਂ ਦੀਆਂ ਕਤਾਰਾ ਆਹਮੋ ਸਾਹਮਣੇ ਡਟ ਗਈਆਂ।

kVk au~iTAw Pauj qy vfw AhMkwrI ]

ਫ਼ੌਜ ਵਿਚੋਂ ਵੱਡਾ ਹੰਕਾਰੀ (ਸੂਰਮਾ ਮਹਿਖਾਸੁਰ) ਕੜਕ ਉਠਿਆ

lY kY cilAw sUrmy nwil vfy hjwrI ]

ਅਤੇ (ਆਪਣੇ) ਨਾਲ ਹਜ਼ਾਰਾ ਵਡੇ ਵਡੇ ਸੂਰਮੇ ਲੈ ਕੇ ਚਲ ਪਿਆ (ਹਜ਼ਾਰੀ ਦਾ ਅਰਥ ਹਜ਼ਾਰ-ਹਜ਼ਾਰ ਸੈਨਿਕਾ ਉਤੇ ਕਮਾਨ ਕਰਨ ਵਾਲੇ ਸੈਨਾ-ਨਾਇਕ ਵੀ ਹੋ ਸਕਦਾ ਹੈ)।

imAwno KMfw DUihAw mihKwsur BwrI ]

ਮਹਿਖਾਸੁਰ ਨੇ ਮਿਆਨ ਵਿਚੋਂ ਭਾਰੀ ਖੰਡਾ ਖਿਚ ਲਿਆ।

au~ml l`Qy sUrmy mwr mcI krwrI ]

(ਯੁੱਧ-ਭੂਮੀ ਵਿਚ) ਉਤਸਾਹ ਨਾਲ ਭਰੇ ਹੋਏ ਸੂਰਮੇ ਉਤਰ ਆਏ ਅਤੇ ਤਕੜੀ ਮਾਰ-ਕਾਟ ਸ਼ੁਰੂ ਹੋ ਗਈ।

jwpy c`ly r`q dy slly jtDwrI ]18]

(ਉਨ੍ਹਾ ਦੇ ਸਿਰਾ ਵਿਚੋਂ ਇਉਾਂ) ਲਹੂ ਵਗ ਰਿਹਾ ਸੀ (ਜਿਉਾਂ) ਸ਼ਿਵ ਦੀਆਂ ਜਟਾਵਾ ਵਿਚੋਂ (ਗੰਗਾ ਦੇ) ਜਲ ਦੀਆਂ ਧਾਰਾ ਵਗ ਰਹੀਆਂ ਹੋਣ ॥੧੮॥

s`t peI jmDwxI dlW mukwblw ]

ਦੋਹਰੇ ਨਗਾਰੇ (ਜਮਧਾਣੀ) ਉਤੇ ਸੱਟ ਵਜੀ ਅਤੇ ਦਲਾ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

DUih leI ikRpwxI durgw imAwn qy ]

ਦੇਵੀ ਦੁਰਗਾ ਨੇ ਮਿਆਨ ਤੋਂ ਕ੍ਰਿਪਾਨ ਧੂਹ ਲਈ।

cMfI rwkis KwxI vwhI dYq nUM ]

ਚੰਡੀ ਨੇ ਰਾਖਸ਼ਾ ਦਾ ਨਾਸ਼ ਕਰਨ ਵਾਲੀ (ਤਲਵਾਰ) ਦੈਂਤ ਉਤੇ ਚਲਾਈ।

kopr cUr cvwxI l`QI krg lY ]

(ਉਹ ਤਲਵਾਰ ਦੈਂਤ ਦੀ) ਖੋਪਰੀ ਅਤੇ ਮੂੰਹ ਨੂੰ ਚੂਰ-ਚੂਰ ਕਰਦੀ ਪਿੰਜਰ ('ਕਰਗ') ਤਕ ਧਸ ਗਈ।

pwKr qurw plwxI rVkI Drq jwie ]

(ਫਿਰ) (ਘੋੜੇ ਉਪਰ ਪਾਈ ਹੋਈ ਲੋਹੇ ਦੀ) ਝੁਲ ਅਤੇ ਕਾਠੀ (ਨੂੰ ਚੀਰਦੀ ਹੋਈ) ਧਰਤੀ ਉਤੇ ਜਾ ਵਜੀ।

lYdI AGw isDwxI isMgW Daul idAW ]

(ਉਥੋਂ) ਲਹਿੰਦੀ ਹੋਈ (ਧਰਤੀ ਨੂੰ ਚੁਕੀ ਖੜੇ) ਬਲਦ ਦੇ ਸਿੰਗਾ ਤਕ ਜਾ ਪਹੁੰਚੀ।

kUrm isr lihlwxI dusmn mwir kY ]

(ਇਸ ਤਰ੍ਹਾ) ਦੁਸ਼ਮਨ ਨੂੰ ਮਾਰ ਕੇ ਕਛੂਏ ਦੇ ਸਿਰ ਵਿਚ ਚਮਕੀ।

v`Fy gn iqKwxI mUey Kyq ivc ]

(ਦੈਂਤ ਇਸ ਤਰ੍ਹਾ) ਯੁੱਧ-ਭੂਮੀ ਵਿਚ ਮਰੇ ਪਏ ਸਨ (ਜਿਵੇਾਂ) ਤਿਖਾਣ ਨੇ (ਲਕੜੀ ਦੇ) ਮੋਛੇ ਵੱਢ ਦੇ (ਸੁਟੇ ਹਨ)।

rx ivc G`qI GwxI lohU imJ dI ]

ਰਣ-ਭੂਮੀ ਵਿਚ ਲਹੂ ਅਤੇ ਮਿਝ ਦੀ ਘਾਣੀ ਬਣੀ ਪਈ ਸੀ।

cwry jug khwxI c`lg qyg dI ]

(ਦੇਵੀ ਦੀ) ਤਲਵਾਰ ਦੀ ਕਹਾਣੀ ਚੌਂਹਾ ਯੁਗਾ ਤਕ ਚਲੇਗੀ।

ibDx Kyq ivhwxI mhKy dYq nUM ]19]

ਮਹਿਖਾਸੁਰ ਨੂੰ ਯੁੱਧ-ਭੂਮੀ ਵਿਚ ਦੁਖਦਾਇਕ ਸਮਾ (ਬਿੱਧਣ) ਕਟਣਾ ਪਿਆ ॥੧੯॥

ieqI mhKwsur dYq mwry durgw AwieAw ]

ਇਸ ਤਰ੍ਹਾ ਮਹਿਖਾਸੁਰ ਦੈਂਤ ਨੂੰ ਮਾਰ ਕੇ ਦੁਰਗਾ ਆ ਗਈ।

caudh lokW rwxI isMGu ncwieAw ]

ਚੌਦਾ ਲੋਕਾ ਦੀ ਰਾਣੀ (ਦੇਵੀ ਨੇ ਪ੍ਰਸੰਨ ਹੋ ਕੇ ਆਪਣੇ ਵਾਹਨ) ਸ਼ੇਰ ਨੂੰ ਨਚਾਇਆ। ਦੇਵੀ ਦੁਰਗਾ ਨੇ ਚਉਦਹ ਲੋਕਾ ਰਾਣੀ ਸਿੰਘ ਨਚਾਇਆ।

mwry bIr jtwxI dl ivic Agly ]

(ਦੈਂਤਾ ਦੇ) ਦਲਾ ਵਿਚੋਂ ਬਹੁਤ ਸਾਰੇ ਜਟਾਧਾਰੀ ਵੀਰ (ਦੈਂਤਾ ਨੂੰ) ਦਲ ਵਿਚ ਮਾਰ ਦਿੱਤਾ।

mMgn nwhI pwxI dlI hMkwr kY ]

(ਰਣ ਵਿਚ ਵੈਰੀ) ਦਲ ਨੂੰ ਲਲਕਾਰਦੇ ਹੋਏ (ਸੂਰਵੀਰ) ਪਾਣੀ ਤਕ ਨਹੀਂ ਮੰਗਦੇ ਸਨ।

jx krI smwie pTwxI suix kY rwgu nUM ]

(ਉਹ ਯੁੱਧ ਵਿਚ ਇਤਨੇ ਮਗਨ ਸਨ) ਮਾਨੋ ਪਠਾਣ ਰਾਗ ਨੂੰ ਸੁਣ ਕੇ ਮਸਤ (ਸਮਾਇ) ਹੋ ਗਿਆ ਹੋਵੇ।

r`qU dy hVvwxI cly bIr Kyq ]

ਰਣ-ਭੂਮੀ ਵਿਚ ਵੀਰ ਯੋਧਿਆਂ ਦੇ ਲਹੂ ਦਾ ਹੜ੍ਹ ਆ ਗਿਆ।

pIqw Pu`l ieAwxI Gumn sUrmy ]20]

ਇਆਣਾ (ਵਿਅਕਤੀ) ਫੁਲ ਪੀਣ ਤੇ (ਜਿਵੇਾਂ ਝੂਮਦਾ ਹੈ, ਉਸ ਤਰ੍ਹਾ) ਸੂਰਮੇ ਝੂਮ ਰਹੇ ਸਨ ॥੨੦॥

hoeI Alop BvwnI dyvW nUM rwju dy ]

ਦੇਵਤਿਆਂ ਨੂੰ ਰਾਜ ਦੇ ਕੇ ਭਵਾਨੀ ਲੋਪ ਹੋ ਗਈ।

eIsr dI brdwnI hoeI ij`qu idn ]

ਉਧਰ ਜਿਸ ਦਿਨ ਸ਼ਿਵ ਦੀ ਵਰਦਾਨੀ (ਘੜੀ) ਆ ਪਹੁੰਚੀ,

suMB insuMB gumwnI jnmy sUrmy ]

ਤਦੋਂ ਸ਼ੁੰਭ-ਨਿਸ਼ੁੰਭ (ਨਾ ਦੇ) ਅਭਿਮਾਨੀ ਸੂਰਮੇ ਪੈਦਾ ਹੋ ਗਏ,

ieMdR dI rjDwnI q`kI ij`qxI ]21]

(ਜਿਨ੍ਹਾ ਨੇ) ਇੰਦਰ ਦੀ ਰਾਜਧਾਨੀ ਨੂੰ ਜਿਤਣ ਦੀ ਇੱਛਾ ਨਾਲ ਵੇਖਿਆ ॥੨੧॥

ieMdRpurI qy Dwvxw vf joDI mqw pkwieAw ]

ਵਡਿਆਂ (ਰਾਖਸ਼) ਯੋਧਿਆਂ ਨੇ ਇੰਦਰਪੁਰੀ ਉਤੇ ਹਮਲਾ ਕਰਨ ਦਾ ਵਿਚਾਰ ਕੀਤਾ (ਯੋਜਨਾ ਬਣਾਈ)।

sMj ptylw pwKrw ByV sMdw swju bxwieAw ]

ਕਵਚ, ਪਟੇਲਾ (ਮੂੰਹ ਨੂੰ ਢਕਣ ਦੀ ਲੋਹੇ ਦੀ ਜਾਲੀ) ਅਤੇ ਪਾਖਰਾ (ਲੋਹੇ ਦੀ ਜਾਲੀ ਦੀਆਂ ਬਣੀਆਂ ਘੋੜਿਆਂ ਦੀਆਂ ਝੁਲਾ) (ਨੂੰ ਲੈ ਕੇ) ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ।

jMmy ktk ACUhxI Asmwnu grdI CwieAw ]

ਅਛੂਹਣੀ ਸੈਨਾ (ਇਕੱਠੀ ਹੋ ਕੇ) ਚਲ ਪਈ, (ਉਸ ਦੇ ਚਲਣ ਨਾਲ) ਘਟਾ ਨੇ ਆਕਾਸ਼ ਨੂੰ ਢਕ ਲਿਆ।

roh suMB insuMB isDwieAw ]22]

ਰੋਹ ਨਾਲ ਭਰੇ ਹੋਏ ਸ਼ੁੰਭ ਅਤੇ ਨਿਸ਼ੁੰਭ (ਯੁੱਧ ਲਈ) ਤੁਰ ਪਏ ॥੨੨॥

suMB insuMB AlwieAw vf joDI sMGru vwey ]

ਸ਼ੁੰਭ ਅਤੇ ਨਿਸ਼ੁੰਭ ਨੇ ਆਦੇਸ਼ ਦਿੱਤਾ (ਤਾ) ਵੱਡੇ ਸੂਰਮਿਆਂ ਨੇ (ਯੁੱਧ ਦਾ) ਬਿਗਲ ਵਜਾ ਦਿੱਤਾ।

roh idKwlI id`qIAw virAwmI qury ncwey ]

(ਹਰ ਪਾਸੇ) ਰੋਹ ਦਾ ਵਾਤਾਵਰਨ ਬਣ ਗਿਆ ਅਤੇ ਸੂਰਵੀਰਾ ਨੇ ਘੋੜੇ ਨਚਾਉਣੇ ਸ਼ੁਰੂ ਕਰ ਦਿੱਤੇ।

Gury dmwmy dohry jm bwhx ijau ArVwey ]

ਦੋਹਰੇ ਨਗਾਰੇ ਗੂੰਜਣ ਲਗੇ ਜਿਵੇਾਂ ਝੋਟਾ ('ਜਮ-ਬਾਹਣ') ਅਰੜਾਉਾਂਦਾ ਹੈ।

dyau dwno lu`Jx Awey ]23]

ਦੇਵਤੇ ਅਤੇ ਦੈਂਤ ਯੁੱਧ ਕਰਨ ਲਈ ਆਣ ਢੁਕੇ ॥੨੩॥

dwno dyau AnwgI sMGru ricAw ]

ਦੈਂਤਾ ਅਤੇ ਦੇਵਤਿਆਂ ਨੇ ਨਿਰੰਤਰ (ਬਿਨਾ ਨਾਗ਼ੇ ਦੇ) ਯੁੱਧ ਮਚਾ ਦਿੱਤਾ।

P`ul iKVy jx bwgIN bwxy joiDAW ]

ਯੋਧਿਆਂ ਦੇ ਬਾਣੇ (ਇਸ ਤਰ੍ਹਾ ਪ੍ਰਤੀਤ ਹੁੰਦੇ ਹਨ) ਮਾਨੋ ਬਾਗ ਵਿਚ ਫੁਲ ਖਿੜੇ ਹੋਣ।

BUqW ie`lW kwgIN gosq BiKAw ]

ਭੂਤਾ, ਇਲਾ ਤੇ ਕਾਵਾ ਨੇ (ਖ਼ੂਬ) ਮਾਸ ਖਾਇਆ ਸੀ।

huMmV DuMmV jwgI G`qI sUirAW ]24]

ਸੂਰਮਿਆਂ ਨੇ ਸ਼ੋਰ ਮਚਾਇਆ ਹੋਇਆ ਸੀ ॥੨੪॥

s`t peI ngwry dlW mukwblw ]

ਨਗਾਰੇ ਉਤੇ ਚੋਟ ਵਜੀ ਤਾ ਸੈਨਿਕ ਦਲਾ ਦਾ ਯੁੱਧ ਆਰੰਭ ਹੋ ਗਿਆ।

idqy dyau BjweI imil kY rwksIN ]

ਰਾਖਸ਼ਾ ਨੇ ਮਿਲ ਕੇ ਦੇਵਤਿਆਂ ਨੂੰ (ਯੁੱਧ-ਭੂਮੀ ਵਿਚੋਂ) ਭਜਾ ਦਿੱਤਾ।

lokI iqhI iPrweI dohI AwpxI ]

(ਦੈਂਤਾ ਨੇ) ਤਿੰਨਾ ਲੋਕਾ ਵਿਚ ਆਪਣੀ ਦੁਹਾਈ ਫਿਰਾ ਦਿੱਤੀ।

durgw dI swm qkweI dyvW fridAW ]

ਭੈ-ਭੀਤ ਹੋਏ ਦੇਵਤਿਆਂ ਨੂੰ ਦੁਰਗਾ ਦੀ ਸ਼ਰਨ (ਸਾਮ) ਵਿਚ ਜਾਣਾ ਪਿਆ।

AWdI cMif cVweI auqy rwksW ]25]

(ਅਤੇ) ਰਾਖਸ਼ਾ ਉਤੇ ਚੰਡੀ ਚੜ੍ਹਾ ਲਿਆਂਦੀ ॥੨੫॥

AweI Pyr BvwnI KbrI pweIAW ]

ਭਵਾਨੀ ਫਿਰ ਆ ਗਈ। (ਇਸ ਪ੍ਰਕਾਰ ਦਾ) ਸਮਾਚਾਰ (ਜਦੋਂ ਦੈਂਤਾ ਨੂੰ) ਪ੍ਰਾਪਤ ਹੋਇਆ

dYq vfy AiBmwnI hoey eykTy ]

(ਤਾ ਸਾਰੇ) ਵੱਡੇ ਅਭਿਮਾਨੀ ਦੈਂਤ ਇਕੱਠੇ ਹੋ ਗਏ।

locn DUm gumwnI rwie bulwieAw ]

(ਰਾਖਸ਼ਾ ਦੇ) ਰਾਜੇ (ਸੁੰਭ) ਨੇ ਅਭਿਮਾਨੀ ਧੂਮ੍ਰ-ਲੋਚਨ ਨੂੰ ਬੁਲਾਇਆ

jg ivc vfw dwno Awp khwieAw ]

(ਜੋ) ਜਗਤ ਵਿਚ ਆਪਣੇ ਆਪ ਨੂੰ ਵੱਡਾ ਦੈਂਤ ਅਖਵਾਉਾਂਦਾ ਸੀ।

s`t peI KrcwmI durgw ilAwvxI ]26]

(ਧੂਮ੍ਰਲੋਚਨ ਨੇ) ਦੂਹਰੇ ਨਗਾਰੇ (ਖਰਚਾਮੀ) ਉਤੇ ਸਟ ਮਾਰ ਕੇ (ਕਿਹਾ ਕਿ ਮੈਂ) ਦੁਰਗਾ ਨੂੰ (ਬੰਨ੍ਹ ਕੇ) ਲਿਆਉਣਾ ਹੈ ॥੨੬॥

kVk auTI rx cMfI PaujW dyK kY ]

ਰਣ-ਭੂਮੀ ਵਿਚ (ਦੈਂਤਾ ਦੀਆਂ) ਫ਼ੌਜਾ ਵੇਖ ਕੇ ਚੰਡੀ ਕੜਕ ਉਠੀ।

DUih imAwno KMfw hoeI swhmxy ]

ਮਿਆਨ ਵਿਚੋਂ ਖੰਡਾ ਖਿਚ ਕੇ (ਦੈਂਤ ਦੇ) ਸਾਹਮਣੇ ਹੋ ਗਈ।

sBy bIr sMGwry DUmrnYx dy ]

(ਉਸ ਨੇ) ਧੂਮ੍ਰ ਨੈਨ ਦੇ ਸਾਰੇ ਸੂਰਮੇ ਮਾਰ ਦਿੱਤੇ; (ਇੰਜ ਪ੍ਰਤੀਤ ਹੁੰਦਾ ਹੈ)

jx lY kty Awry drKq bwFIAW ]27]

ਮਾਨੋ ਤ੍ਰਖਾਣਾ ਨੇ ਆਰੇ ਲੈ ਕੇ ਬ੍ਰਿਛ ਕਟ ਦਿੱਤੇ ਹੋਣ ॥੨੭॥

cobIN DauNs bjweI dlW mukwblw ]

ਨਗਾਰਚੀ ('ਚੋਬੀ') ਨੇ ਧੌਂਸਾ ਵਜਾਇਆ, ਦਲਾ ਦਾ ਮੁਕਾਬਲਾ (ਸ਼ੁਰੂ ਹੋ ਗਿਆ)।

roh BvwnI AweI auqy rwksW ]

ਦੁਰਗਾ ਵੀ ਕ੍ਰੋਧਿਤ ਹੋ ਕੇ ਰਾਖਸਾ ਉਪਰ ਆ ਚੜ੍ਹੀ।

K`bY dsq ncweI sIhx swr dI ]

(ਦੇਵੀ ਨੇ) ਖਬੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨਚਾਈ

bhuiqAW dy qn lweI kIqI rMgulI ]

ਅਤੇ ਬਹੁਤਿਆਂ ਦੇ ਸ਼ਰੀਰਾ ਉਤੇ ਮਾਰ ਕੇ (ਉਸ ਨੂੰ) ਰਾਗਲਾ ਕਰ ਦਿੱਤਾ।

BweIAW mwrn BweI durgw jwix kY ]

(ਘਮਸਾਨ ਯੁੱਧ ਵਿਚ ਅਤਿਅੰਤ ਮਗਨ ਪਰ ਘਬਰਾਏ ਹੋਏ) ਰਾਖਸ਼ ਆਪਣੇ ਭਰਾ ਰਾਖਸ਼ਾ ਨੂੰ ਹੀ ਦੇਵੀ ਸਮਝ ਕੇ ਮਾਰੀ ਜਾਦੇ ਸਨ।

roh hoie clweI rwkis rwie nMU ]

(ਦੇਵੀ ਨੇ) ਗੁੱਸੇ ਵਿਚ ਆ ਕੇ ਰਾਖਸ਼ ਰਾਜੇ (ਧੂਮ੍ਰ-ਨੈਨ) ਉਤੇ ਤਲਵਾਰ ਚਲਾ ਦਿੱਤੀ।

jm pur dIAw pTweI locn DUm nMU ]

(ਫਲਸਰੂਪ) ਧੂਮ੍ਰ। ਨੈਨ ਨੂੰ ਯਮ-ਪੁਰੀ ਵਲ ਭੇਜ ਦਿੱਤਾ।

jwpy id`qI sweI mwrx suMB dI ]28]

ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ੁੰਭ ਨੂੰ ਮਾਰਨ ਦੀ ਸਾਈ ਦਿੱਤੀ ਹੋਵੇ ॥੨੮॥

BMny dYq pukwry rwjy suMB QY ]

(ਰਣ-ਭੂਮੀ ਤੋਂ) ਭਜੇ ਹੋਏ ਰਾਖਸ਼ ਰਾਜੇ ਸ਼ੁੰਭ ਕੋਲ (ਜਾ ਕੇ) ਪੁਕਾਰਨ ਲਗੇ

locnDUm sMGwry sxy ispwhIAW ]

ਕਿ (ਦੇਵੀ ਨੇ) ਧੂਮ੍ਰ-ਨੈਨ ਨੂੰ ਸਿਪਾਹੀਆਂ ਸਮੇਤ ਮਾਰ ਦਿੱਤਾ ਹੈ।

cuix cuix joDy mwry AMdr Kyq dY ]

(ਇਸ ਤੋਂ ਇਲਾਵਾ ਉਸ ਨੇ) ਰਣ ਖੇਤਰ ਵਿਚ ਚੁਣ ਚੁਣ ਕੇ (ਹੋਰ ਵੀ ਬਹੁਤ ਸਾਰੇ) ਯੋਧੇ ਮਾਰੇ ਹਨ।

jwpn AMbir qwry if`gin sUrmy ]

(ਉਥੇ) ਸੂਰਮੇ ਆਕਾਸ਼ ਤੋਂ ਡਿਗਦੇ ਹੋਏ ਤਾਰਿਆ ਜਿਹੇ ਪ੍ਰਤੀਤ ਹੁੰਦੇ ਸਨ।

igry prbq Bwry mwry ib`ju dY ]

(ਜਾ ਫਿਰ) ਬਿਜਲੀ ਦੇ ਮਾਰੇ ਹੋਏ ਵਡੇ ਵਡੇ ਪਰਬਤ ਡਿਗੇ ਪਏ ਸਨ।

dYqW dy dl hwry dhsq Kwie kY ]

(ਚੰਡੀ ਦੀ) ਦਹਿਸ਼ਤ ਨਾਲ ਹੀ ਦੈਂਤਾ ਦੇ ਦਲ ਹਾਰ ਗਏ ਸਨ।

bcy su mwry mwry rhdy rwie QY ]29]

(ਉਹੀ) ਬਚੇ ਸਨ ਜੋ ਮਾੜੇ ਸਨ (ਕਿਉਾਂਕਿ ਉਹ) ਮਾੜੇ ਰਾਖਸ਼ ਰਾਜੇ ਦੀ ਸ਼ਰਨ ਵਿਚ ਰਹਿੰਦੇ ਸਨ (ਨਹੀਂ ਤਾ ਉਹ ਵੀ ਮਾਰੇ ਜਾਦੇ) ॥੨੯॥

roh hoie bulwey rwkis rwie ny ]

ਰਾਖਸ਼ ਰਾਜੇ (ਸ਼ੁੰਭ) ਨੇ ਗੁੱਸੇ ਨਾਲ ਭਰ ਕੇ (ਸਭ ਨੂੰ) ਬੋਲਾਇਆ।

bYTy mqw pkwey durgw ilAwvxI ]

(ਸਾਰਿਆਂ ਨੇ) ਬੈਠ ਕੇ ਸਲਾਹ ਕੀਤੀ ਕਿ ਦੁਰਗਾ (ਨੂੰ ਬੰਨ੍ਹ ਕੇ) ਲਿਆਂਦਾ ਜਾਏ।

cMf Ar muMf pTwey bhuqw ktku dY ]

(ਫਿਰ) ਚੰਡ ਅਤੇ ਮੁੰਡ ਨੂੰ ਬਹੁਤ ਸਾਰੀ ਸੈਨਾ ਦੇ ਕੇ (ਰਣ-ਭੂਮੀ ਵਲ) ਭੇਜਿਆ ਗਿਆ

jwpy C`pr Cwey bxIAw kyjmw ]

(ਜਿਨ੍ਹਾ ਦੀਆਂ ਅਣਗਿਣਤ) ਤਲਵਾਰਾ (ਨੂੰ ਵੇਖ ਕੇ ਇਉਾਂ) ਪ੍ਰਤੀਤ ਹੋਇਆ ਮਾਨੋ ਛਪਰਾ ਦਾ ਪਸਾਰਾ ਕਰ ਦਿੱਤਾ ਗਿਆ ਹੋਵੇ।

jyqy rwie bulwie c`ly ju`D no ]

ਰਾਜੇ ਨੇ ਜਿਤਨੇ ਰਾਖਸ਼ ਬੁਲਾਏ ਸਨ, (ਉਹ) ਸਾਰੇ ਯੁੱਧ ਨੂੰ ਚਲ ਪਏ

jx jm pur pkV clwey sBy mwrny ]30]

ਮਾਨੋ ਸਾਰਿਆ ਨੂੰ ਮਾਰਨ ਲਈ ਯਮਪੁਰੀ ਨੂੰ ਭੇਜ ਦਿੱਤਾ ਗਿਆ ਹੋਵੇ ॥੩੦॥

Fol ngwry vwey dlW mukwblw ]

(ਨਗਾਰਚੀਆਂ ਨੇ) ਢੋਲ ਅਤੇ ਨਗਾਰੇ ਵਜਾਏ ਅਤੇ ਦਲਾ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

roh ruhyly Awey auqy rwksW ]

ਰੋਹ ਨਾਲ ਭਰੇ ਹੋਏ ਰਾਖਸ਼ ਉਥੇ ਚੜ੍ਹ ਆਏ।

sBnI qury ncwey brCy pkiV kY ]

ਸਭ ਨੇ ਬਰਛੀਆਂ ਪਕੜ ਕੇ ਘੋੜੇ ਨਚਾਏ।

bhuqy mwr igrwey AMdir Kyq dY ]

(ਦੇਵੀ ਨੇ ਉਨ੍ਹਾ ਵਿਚੋਂ) ਬਹੁਤੇ ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤੇ।

qIrI Chbr lweI b`uTI dyvqw ]31]

ਦੇਵੀ ਨੇ ਪ੍ਰਸੰਨ ਹੋ ਕੇ ਤੀਰਾ ਦੀ ਝੜੀ ਲਾਈ ਹੋਈ ਸੀ ॥੩੧॥

ByrI sMK vjwey sMGir r`icAw ]

ਦੁਰਗਾ ਨੇ ਭੇਰੀਆਂ ਸੰਖ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ

qix qix qIr clwey durgw DnK lY ]

ਅਤੇ ਧਨੁਸ਼ ਲੈ ਕੇ ਖਿਚ ਖਿਚ ਕੇ ਤੀਰ ਚਲਾਏ।

ijnI dsq auTwey rhy n jIvdy ]

ਜਿਨ੍ਹਾ ਨੇ (ਦੇਵੀ ਵਲ) ਹੱਥ ਉਲ੍ਹਾਰਿਆ, (ਉਨ੍ਹਾ ਵਿਚੋਂ ਕੋਈ ਵੀ) ਜੀਉਾਂਦਾ ਨਾ ਰਿਹਾ।

cMf Ar muMf Kpwey dono dyvqw ]32]

ਦੇਵੀ ਨੇ ਚੰਡ ਅਤੇ ਮੁੰਡ ਨੂੰ ਨਸ਼ਟ ਕਰ ਦਿੱਤਾ ॥੩੨॥

suMB insuMB irswey mwry dYq sux ]

ਦੈਂਤਾ ਦੇ ਮਾਰੇ ਜਾਣ (ਦੀ ਗੱਲ) ਸੁਣ ਕੇ ਸ਼ੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਗਏ।

joDy sB bulwey Awpxy mjlsI ]

(ਉਨ੍ਹਾ ਨੇ) ਆਪਣੀ ਮਜਲਸ ਵਿਚ ਸਾਰੇ ਯੋਧੇ ਬੁਲਾ ਲਏ

ijnI dyau Bjwey ieMdR jyvhy ]

(ਅਤੇ ਕਿਹਾ ਕਿ) ਜਿਨ੍ਹਾ ਨੇ ਇੰਦਰ ਵਰਗੇ ਦੇਵਤੇ ਭਜਾਏ ਹੋਏ ਸਨ,

qyeI mwr igrwey pl ivc dyvqw ]

ਉਨ੍ਹਾ (ਚੰਡ ਅਤੇ ਮੁੰਡ) ਨੂੰ ਵੀ ਦੇਵੀ ਨੇ ਪਲ ਵਿਚ ਮਾਰ ਸੁਟਿਆ ਹੈ।

EnI dsqI dsq vjwey iqnw icq kir ]

ਉਨ੍ਹਾ ਦਾ ਧਿਆਨ ਕਰਕੇ (ਮਜਲਸ ਵਿਚ ਇਕੱਠੇ ਹੋਏ ਯੋਧਿਆਂ ਨੇ ਗਮ ਵਿਚ ਡੁਬ ਕੇ) ਹੱਥ ਤੇ ਹੱਥ ਮਾਰੇ।

iPr sRxvq bIj clwey bIVy rwie dy ]

ਫਿਰ ਰਾਜੇ (ਸ਼ੁੰਭ) ਨੇ ਰਕਤ-ਬੀਜ ਨੂੰ (ਪਾਨ ਦਾ) ਬੀੜਾ ਦੇ ਕੇ (ਯੁੱਧ-ਭੂਮੀ ਵਲ) ਤੋਰਿਆ।

sMj ptolw pwey iclkq topIAW ]

(ਰਾਖਸ਼ਾ ਨੇ) ਕਵਚ ਅਤੇ ਪਟੇਲੇ (ਮੂੰਹ ਨੂੰ ਢਕਣ ਲਈ ਲੋਹੇ ਦੀਆਂ ਜਾਲੀਆਂ) ਨੂੰ ਧਾਰਨ ਕੀਤਾ ਹੋਇਆ ਸੀ (ਅਤੇ ਉਨ੍ਹਾ ਦੀਆਂ) ਟੋਪੀਆਂ ਚਮਕ ਰਹੀਆਂ ਸਨ।

luJ~x no ArVwey rwks rohly ]

(ਉਹ) ਕ੍ਰੋਧਵਾਨ ਰਾਖਸ਼ ਯੁੱਧ ਕਰਨ ਲਈ ਅਰੜਾ ਰਹੇ ਸਨ।

kdy n ikny htwey j`uD mcwie kY ]

(ਜਿਨ੍ਹਾ ਯੋਧਿਆਂ ਨੂੰ) ਯੁੱਧ ਮਚਾ ਦੇਣ (ਤੋਂ ਬਾਦ) ਕੋਈ ਹਟਾ ਨਹੀਂ ਸਕਿਆ,

iml qyeI dwno Awey hux sMGir dyKxw ]33]

ਉਹੀ ਰਾਖਸ਼ ਮਿਲ ਕੇ (ਯੁੱਧ ਮਚਾਉਣ ਲਈ) ਆ ਗਏ ਸਨ, ਹੁਣ ਯੁੱਧ (ਦਾ ਦ੍ਰਿਸ਼) ਵੇਖਣਾ ॥੩੩॥

dYqI fMf auBwrI nyVY Awie kY ]

ਦੈਂਤਾ ਨੇ ਨੇੜੇ ਆ ਕੇ ਬਹੁਤ ਰੌਲਾ (ਪਾ ਦਿੱਤਾ)।

isMG krI AsvwrI durgw sor sux ]

(ਉਨ੍ਹਾ ਦੀ ਆਮਦ ਦਾ) ਸ਼ੋਰ ਸੁਣ ਕੇ ਦੁਰਗਾ ਸ਼ੇਰ ਉਤੇ ਸਵਾਰ ਹੋ ਗਈ।

K`by dsq auBwrI gdw iPrwie kY ]

(ਉਸ ਨੇ) ਗਦਾ ਨੂੰ ਘੁੰਮਾ ਕੇ ਖਬੇ ਹੱਥ ਵਿਚ ਉਲਾਰਿਆ

sYnw sB sMGwrI sRxvq bIj dI ]

ਅਤੇ ਰਕਤ-ਬੀਜ ਦੀ ਸਾਰੀ ਸੈਨਾ ਮਾਰ ਦਿੱਤੀ।

jx md Kwie mdwrI GUmn sUrmy ]

ਸੂਰਮੇ ਰਣ ਵਿਚ (ਇਉਾਂ) ਘੁੰਮ ਰਹੇ ਹਨ ਮਾਨੋ ਅਮਲੀ ('ਮਦਾਰੀ') ਨਸ਼ਾ ਕਰ ਕੇ (ਘੁੰਮ ਰਿਹਾ ਹੋਵੇ)।

Agxq pwau pswrI ruly AhwV ivic ]

ਅਣਗਿਣਤ (ਦੈਂਤ) ਪੈਰ ਪਸਾਰੇ ਹੋਇਆਂ ਜੰਗ ਦੇ ਮੈਦਾਨ ਵਿਚ ਰੁਲ ਰਹੇ ਸਨ।

jwpy Kyf iKfwrI su`qy Pwg nMU ]34]

(ਇੰਜ) ਪ੍ਰਤੀਤ ਹੁੰਦਾ ਹੈ ਕਿ ਖਿਡਾਰੀ ਹੋਲੀ ਖੇਡ ਕੇ ਸੁਤੇ ਪਏ ਹੋਣ ॥੩੪॥

sRxvq bIj hkwry rihMdy sUrmy ]

ਰਕਤ-ਬੀਜ ਨੇ ਬਾਕੀ ਬਚੇ ਸੂਰਮਿਆਂ ਨੂੰ ਬੁਲਾ ਲਿਆ।

joDy jyf munwry id`sx Kyq ivic ]

ਰਣ-ਭੂਮੀ ਵਿਚ ਮੁਨਾਰਿਆਂ ਵਰਗੇ ਯੋਧਿਆਂ ਨੇ

sBnI dsq auBwry qygW DUih kY ]

ਤਲਵਾਰਾ ਖਿਚ ਕੇ ਹੱਥਾ (ਬਾਹਵਾ) ਨੂੰ ਉਲਾਰ ਲਿਆ।

mwro mwr pukwry Awey swhmxy ]

(ਉਹ ਸਾਰੇ) ਮਾਰੋ-ਮਾਰੋ ਕਹਿੰਦੇ ਦੇਵੀ ਦੇ ਸਾਹਮਣੇ ਆਣ (ਡਟੇ)।

sMjwqy Tixkwry qygIN au~Bry ]

ਉਲਰੀਆਂ ਹੋਈਆਂ ਤਲਵਾਰਾ ਕਵਚਾ (ਉਪਰ ਵਜਣ ਤੇ ਇੰਜ) ਠਣਕਾਰ (ਦੀ ਧੁਨੀ) ਕਰ ਰਹੀਆਂ ਸਨ

GwV GVin TiTAwry jwix bxwie kY ]35]

ਮਾਨੋ ਠਠਿਆਰ ਭਾਡੇ ਬਣਾਉਣ ਦੀ ਕ੍ਰਿਆ ਕਰ ਰਹੇ ਹੋਣ ॥੩੫॥

s`t peI jmDwxI dlW mukwblw ]

ਦੂਹਰੇ ਧੌਂਸਿਆਂ ਉਪਰ ਸਟ ਪਈ ਅਤੇ ਫੌਜਾ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

GUmr brg sqwxI dl ivic G`iqE ]

(ਦੇਵੀ ਨੇ ਦੈਂਤਾ ਦੇ) ਦਲ ਵਿਚ (ਅਜਿਹੀ) ਉਧੜ-ਧੁੰਮੀ ('ਘੁਮਰ') ਮਚਾਈ (ਕਿ) ਭਾਜੜਾ ('ਬਰਗਸਤਾਣੀ') ਪੈ ਗਈਆਂ।

sxy qurw plwxI if`gx sUrmy ]

(ਯੁੱਧ-ਭੂਮੀ) ਵਿਚ ਸੂਰਮੇ ਘੋੜਿਆਂ ਅਤੇ ਪਲਾਣਿਆਂ (ਲੋਹੇ ਦੀਆਂ ਝੁਲਾ) ਸਹਿਤ ਡਿਗ ਰਹੇ ਸਨ।

auiT auiT mMgix pwxI Gwiel GUmdy ]

ਘਾਇਲ ਹੋਏ ਘੁੰਮਦੇ ਫਿਰਦੇ ਸੂਰਮੇ ਉਠ ਉਠ ਕੇ ਪਾਣੀ ਮੰਗ ਰਹੇ ਸਨ।

eyvfu mwir ivhwxI aupr rwksW ]

ਰਾਖਸ਼ਾ ਉਤੇ ਇਤਨੀ ਮਾਰ ਪਈ

ib`jl ijau JrlwxI au~TI dyvqw ]36]

ਜਿਵੇਾਂ ਦੇਵੀ ਬਿਜਲੀ ਬਣ ਕੇ (ਦੈਂਤਾ ਦੇ ਦਲ ਉਤੇ) ਕੜਕ ਕੇ ਡਿਗੀ ਹੈ ॥੩੬॥

cobI Daus auBwrI dlW mukwblw ]

ਨਗਾਰਚੀ ਨੇ ਨਗਾਰਾ ਗੁੰਜਾਇਆ ('ਉਭਾਰੀ') ਅਤੇ ਫ਼ੌਜਾ ਵਿਚ ਮੁਕਾਬਲਾ ਸ਼ੁਰੂ ਹੋ ਗਿਆ।

sBo sYnw mwrI pl ivic dwnvI ]

ਪਲ ਵਿਚ ਦੈਂਤਾ ਦੀ ਸਾਰੀ ਸੈਨਾ ਮਾਰੀ ਗਈ।

durgw dwno mwry roh bFwie kY ]

ਦੁਰਗਾ ਨੇ ਰੋਹ ਵਧਾ ਕੇ ਦੈਂਤਾ ਨੂੰ ਮਾਰਿਆ (ਅਤੇ ਆਖੀਰ ਵਿਚ)

isr ivc qyg vgweI sRxvq bIj dy ]37]

ਰਕਤ-ਬੀਜ ਦੇ ਸਿਰ ਵਿਚ ਵੀ ਤਲਵਾਰ ਦੇ ਮਾਰੀ ॥੩੭॥

Agxq dwno Bwry hoey lohUAw ]

ਅਣਗਿਣਤ ਵਡੇ ਦੈਂਤ ਲਹੂ-ਲੁਹਾਨ ਹੋ ਗਏ।

joDy jyf munwry AMdir Kyq dY ]

ਰਣ-ਖੇਤਰ ਵਿਚ ਯੋਧੇ ਮੁਨਾਰਿਆਂ ਜੇਡੇ (ਦਿਸ ਪੈਂਦੇ ਸਨ)।

durgw no llkwry Awey swhmxy ]

(ਉਹ) ਸਾਹਮਣੇ ਆ ਕੇ ਦੁਰਗਾ ਨੂੰ ਲਲਕਾਰਦੇ ਸਨ।

durgw sB sMGwry rwks AWvdy ]

(ਇਸ ਤਰ੍ਹਾ) ਆਉਾਂਦੇ ਹੋਏ ਸਾਰਿਆਂ ਰਾਖਸ਼ਾ ਨੂੰ ਦੁਰਗਾ ਨੇ ਮਾਰ ਦਿੱਤਾ।

rqU dy prnwly iqn qy Buie pey ]

ਉਨ੍ਹਾ ਦੇ (ਸ਼ਰੀਰਾ ਵਿਚੋਂ ਨਿਕਲਦੇ) ਲਹੂ ਦੇ ਪਰਨਾਲੇ ਧਰਤੀ ਉਤੇ ਪੈ ਰਹੇ ਸਨ

au~Ty kwrixAwry rwks hVhVwie ]38]

(ਅਤੇ ਉਨ੍ਹਾ ਦੇ ਲਹੂ ਵਿਚੋਂ ਹੋਰ) ਲੜਾਕੂ ਰਾਖਸ਼ ਠਾਹ ਠਾਹ ਹਸਦੇ ਹੋਏ ਉਠ ਰਹੇ ਸਨ ॥੩੮॥

Dgw sMglIAwlI sMGr vwieAw ]

ਸੰਗਲਾ ਨਾਲ ਬੰਨ੍ਹੇ ਨਗਾਰਿਆਂ ਤੋਂ ਜੰਗ ਦਾ ਨਾਦ ਨਿਕਲਿਆ।

brCI buMblIAwlI sUry sMGry ]

ਫੁੰਮਣਾ ਵਾਲੀਆਂ ਬਰਛੀਆਂ ਲੈ ਕੇ ਸੂਰਮੇ ਯੁੱਧ ਕਰਨ ਲਗੇ।

ByiV micAw bIrwlI durgw dwnvIN ]

ਦੇਵੀ ਅਤੇ ਦੈਂਤਾ ਵਿਚਾਲੇ ਬਹਾਦਰੀ ('ਬੀਰਾਲੀ') ਵਾਲਾ ਯੁੱਧ ਮਚਿਆ ਹੋਇਆ ਸੀ।

mwr mcI muhrwlI AMdir Kyq dY ]

ਯੁੱਧ-ਭੂਮੀ ਵਿਚ ਅਤਿ ਅਧਿਕ ਮਾਰ ਮਚੀ ਹੋਈ ਸੀ,

jx nt l`Qy CwlI Foil bjwie kY ]

ਮਾਨੋ (ਸੂਰਮੇ) ਨਟਾ ਵਾਗ ਢੋਲ ਵਜਾ ਕੇ ਛਾਲਾ ਮਾਰ ਰਹੇ ਹੋਣ।

lohU PwQI jwlI loQI jmDVI ]

ਲੋਥਾ ਵਿਚ ਕਟਾਰਾ (ਜਮਧੜ) ਖੁਭੀਆਂ ਹੋਈਆਂ ਇੰਜ ਪ੍ਰਤੀਤ ਹੋ ਰਹੀਆਂ ਹਨ ਜਿਵੇਾਂ ਲਾਲ ਰੰਗ ਦੀ ਮੱਛਲੀ ਜਾਲੀ ਵਿਚ ਫਸੀ ਹੋਵੇ।

Gx ivic ijau CMCwlI qygW h`sIAW ]

ਤਲਵਾਰਾ (ਇਉਾਂ) ਚਮਕ ਰਹੀਆਂ ਸਨ ਜਿਵੇਾਂ ਬਦਲਾ ਵਿਚ ਬਿਜਲੀ (ਲਿਸ਼ਕਦੀ ਹੈ)। (ਜਾ ਫਿਰ ਯੁੱਧ-ਭੂਮੀ ਵਿਚ ਵੀਰਾ ਦੀਆਂ) ਤਲਵਾਰਾ (ਇਸ ਤਰ੍ਹਾ) ਸੋਭ ਰਹੀਆਂ ਸਨ

GuMmirAwr isAwlI bxIAW kyjmW ]39]

(ਜਿਵੇਾਂ) ਸਿਆਲ ਦੀ ਰੁਤ ਵਿਚ (ਆਕਾਸ਼ ਵਿਚ) ਧੁੰਧ (ਘੁੰਮਰ ਆਰਿ) ਪਸਰੀ ਹੋਈ ਹੈ ॥੩੯॥

Dgw sUlI bjweIAW dlW mukwblw ]

ਡੱਗੇ ਨਾਲ ਨਗਾਰਾ ਵਜਾਇਆ ਗਿਆ ਅਤੇ ਦਲਾ ਦਾ ਮੁਕਾਬਲਾ ਸ਼ੁਰੂ ਹੋ ਗਿਆ।

DUih imAwno leIAW juAwnI sUrmI ]

ਬਲਵਾਨ ਸੂਰਮਿਆਂ ਨੇ (ਤਲਵਾਰਾ) ਮਿਆਨਾ ਵਿਚੋਂ ਖਿਚ ਲਈਆਂ।

sRxvq bIj bDweIAW Agxq sUrqW ]

ਰਕਤ-ਬੀਜ ਨੇ (ਆਪਣੀਆਂ) ਅਣਗਿਣਤ ਸੂਰਤਾ ਵਧਾ ਲਈਆਂ।

durgw sauhyN AweIAW roh bFwie kY ]

(ਉਹ ਸਾਰੀਆਂ ਸੂਰਤਾ) ਗੁੱਸਾ ਵਧਾ ਕੇ ਦੁਰਗਾ ਦੇ ਸਾਹਮਣੇ ਆ ਰਹੀਆਂ ਸਨ।

sBnI Awx vgweIAW qygW DUih kY ]

(ਉਨ੍ਹਾ) ਸਾਰੀਆਂ ਨੇ ਤਲਵਾਰਾ ਖਿਚ ਕੇ (ਦੇਵੀ ਉਤੇ) ਚਲਾ ਦਿੱਤੀਆਂ।

durgw sB bcweIAW Fwl sMBwl kY ]

ਦੁਰਗਾ ਨੇ ਢਾਲ ਲੈ ਕੇ ਸਭ ਤੋਂ (ਆਪਣੇ ਆਪ ਨੂੰ) ਬਚਾ ਲਿਆ।

dyvI Awp clweIAW qik qik dwnvI ]

(ਫਿਰ) ਦੇਵੀ ਨੇ (ਦੈਂਤ-ਸੂਰਤਾ ਨੂੰ) ਵੇਖ ਵੇਖ ਕੇ (ਤਲਵਾਰਾ) ਚਲਾਈਆਂ।

lohU nwil fubweIAW qygW nMgIAW ]

(ਉਸ ਨੇ ਦੈਂਤਾ ਦੇ) ਲਹੂ ਨਾਲ ਨੰਗੀਆਂ ਤਲਵਾਰਾ ਭਿਉਾਂ ਲਈਆਂ।

swrsuqI jnu nweIAW iml kY dyvIAW ]

(ਇਉਾਂ ਪ੍ਰਤੀਤ ਹੁੰਦਾ ਹੈ) ਮਾਨੋ ਦੇਵੀਆਂ ਨੇ ਮਿਲ ਕੇ ਸਰਸਵਤੀ ਨਦੀ ਵਿਚ ਇਸ਼ਨਾਨ ਕੀਤਾ ਹੋਵੇ।

sBy mwr igrweIAW AMdir Kyq dY ]

(ਦੇਵੀ ਨੇ ਰਕਤਬੀਜ ਦੀਆਂ ਸਾਰੀਆਂ ਸੂਰਤਾ ਨੂੰ) ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤਾ ਹੈ।

iq`dUM Pyir svweIAW hoeIAW sUrqW ]40]

(ਪਰ ਰਕਤ-ਬੀਜ ਦੀਆਂ ਸੂਰਤਾ) ਅਗੇ ਨਾਲੋਂ ਵੀ ਸਵਾਈਆਂ ਹੋ ਗਈਆਂ ॥੪੦॥

sUrI sMGir ricAw Fol sMK ngwry vwie kY ]

ਸੂਰਵੀਰਾ ਨੇ ਢੋਲ, ਸੰਖ ਅਤੇ ਨਗਾਰੇ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ ਹੈ।

cMf icqwrI kwlkw min bwhlw ros bFwie kY ]

ਚੰਡੀ ਨੇ (ਆਪਣੇ) ਮਨ ਵਿਚ ਬਹਤੁ ਰੋਹ ਵਧਾ ਕੇ ਕਾਲਕਾ ਦਾ ਧਿਆਨ ਕੀਤਾ।

inklI m`Qw PoiV kY jn Pqy nIswx bjwie kY ]

(ਚੰਡੀ ਦਾ) ਮੱਥਾ ਫੋੜ ਕੇ (ਕਾਲਕਾ ਉਸ ਵਿਚੋਂ ਇਉਾਂ) ਨਿਕਲੀ ਮਾਨੋ ਜਿਤ ਦਾ ਧੌਂਸਾ ਵਜਾ ਕੇ ਨਿਕਲੀ ਹੋਵੇ।

jwg su jMmI juD no jrvwxw jxu mrVwie kY ]

ਅਗਨੀ ('ਜਾਗਿ') ਰੂਪੀ ਕਾਲਕਾ ਯੁੱਧ ਕਰਨ ਲਈ ਚਲ ਪਈ ਮਾਨੋ ਸ਼ਿਵ (ਮਰੜਾਇ) ਤੋਂ ਵੀਰ ਭਦ੍ਰ (ਪੈਦਾ ਹੋਇਆ ਹੋਵੇ)।

dl ivic Gyrw G`iqAw jx sINh quirAw gixxwie kY ]

(ਕਾਲਕਾ ਨੇ) ਰਣ ਵਿਚ ਅਜਿਹਾ ਘੇਰਾ ਪਾ ਦਿੱਤਾ (ਜਾ ਰੌਲਾ ਪਾ ਦਿੱਤਾ ਹੈ) ਮਾਨੋ ਸ਼ੇਰ ਗਰਜਦਾ ਹੋਵੇ।

Awp ivsUlw hoieAw iqhu lokW qy Kunswie kY ]

ਤਿੰਨਾ ਲੋਕਾ ਉਤੇ ਖਿਝ ਕੇ ਆਪ ਬਹੁਤ ਕ੍ਰੋਧਵਾਨ ਹੋ ਗਿਆ।

roh isDwieAW ckR pwn kr inMdw KVg auTwie kY ]

(ਦੁਰਗਾ ਅਤੇ ਕਾਲਕਾ) ਹੱਥ ਵਿਚ ਚਕਰ ਅਤੇ ਨੰਦਗ ਨਾ ਦੀ ਤਲਵਾਰ ਚੁਕ ਕੇ ਗੁੱਸੇ ਨਾਲ ਭਰੀਆਂ ਚਲ ਪਈਆਂ।

AgY rwks bYTy rohly qIrI qygI Chbr lwie kY ]

ਅਗੇ ਕ੍ਰੋਧਵਾਨ ਰਾਖਸ਼ ਤੀਰਾ ਅਤੇ ਤਲਵਾਰਾ ਦੀ ਝੜੀ ਲਾਈ ਬੈਠੇ ਸਨ।

pkV pCwVy rwksW dl dYqW AMdir jwie kY ]

ਦੈਂਤਾ ਦੇ ਦਲ ਦੇ ਅੰਦਰ ਜਾ ਕੇ (ਦੁਰਗਾ ਅਤੇ ਕਾਲਕਾ ਨੇ) ਰਾਖਸ਼ਾ ਨੂੰ ਪਕੜ ਕੇ ਪਛਾੜ ਸੁਟਿਆ।

bhu kysI pkiV pCwiVAin iqn AMdir DUm rcwie kY ]

ਬਹੁਤਿਆਂ ਨੂੰ ਵਾਲਾ ਤੋਂ ਪਕੜ ਕੇ ਪਟਕਾ ਸੁਟਿਆ ਅਤੇ ਉਨ੍ਹਾ (ਦੇ ਦਲ ਵਿਚ) ਊਧਮ ਮਚਾ ਦਿੱਤਾ।

bfy bfy cux sUrmy gih kotI dey clwie kY ]

ਵੱਡੇ ਵੱਡੇ ਸੂਰਮਿਆਂ ਨੂੰ ਚੁਣ ਕੇ ਅਤੇ ਕਰੋੜਾ ਨੂੰ ਪਕੜ ਕੇ ਦੂਰ ਸੁਟ ਦਿੱਤਾ।

rx kwlI gu`sw Kwie kY ]41]

ਰਣਭੂਮੀ ਵਿਚ ਗੁੱਸਾ ਖਾ ਕੇ (ਕਾਲਕਾ ਨੇ ਅਜਿਹਾ ਕੁਝ ਕੀਤਾ) ॥੪੧॥

duhw kMDwrw miuh juVy AxIAwrw coeIAW ]

(ਸੂਰਮਿਆਂ ਦੀਆਂ) ਦੋਵੇਾਂ ਕਤਾਰਾ ਆਹਮੋ ਸਾਹਮਣੇ ਡਟ ਗਈਆਂ ਸਨ ਅਤੇ ਤਿਖੀਆਂ ਬਰਛੀਆਂ ਵਿਚੋਂ ਲਹੂ ਚੋ ਰਿਹਾ ਸੀ।

DUih ikrpwxW iq`KIAw nwl lohU DoeIAW ]

(ਸੂਰਮਿਆਂ ਨੇ) ਤੇਜ਼ ਤਲਵਾਰਾ ਖਿਚ ਕੇ ਲਹੂ ਨਾਲ ਧੋਈਆਂ ਸਨ।

hUrW sRxvq bIj nMU Giq Giyr KloeIAW ]

(ਇੰਜ ਪ੍ਰਤੀਤ ਹੁੰਦਾ ਹੈ ਕਿ) ਹੂਰਾ ਰਕਤ-ਬੀਜ ਨੂੰ ਘੇਰ ਕੇ ਖਲੋ ਗਈਆਂ ਹਨ,

lwVw vyKix lwVIAW cauigrdY hoeIAW ]42]

(ਜਿਵੇਾਂ) ਲਾੜੇ ਨੂੰ ਵੇਖਣ ਲਈ ਸੁੰਦਰੀਆਂ ਚੌਹਾ ਪਾਸੇ ਹੋ ਗਈਆਂ ਹੋਣ ॥੪੨॥

cobI DausI pweIAW dlW mukwblw ]

ਨਗਾਰਚੀ ਨੇ ਧੌਂਸੇ (ਉਤੇ ਚੋਟ ਮਾਰੀ ਅਤੇ) ਦੋਹਾ ਦਲਾ ਦਾ ਮੁਕਾਬਲਾ ਸ਼ੁਰੂ ਹੋ ਗਿਆ।

dsqI DUh ncweIAW qygW iqKIAW ]

(ਸੂਰਵੀਰਾ ਨੇ) ਹੱਥਾ ਵਿਚ ਤਿਖੀਆਂ ਤਲਵਾਰਾ ਖਿਚ ਕੇ ਨੰਗੀਆਂ ਨਚਾਈਆਂ

sUirAW dy qn lweIAW goSq ig`DIAW ]

ਅਤੇ ਮਾਸ (ਨੂੰ ਖਾਣ ਲਈ) ਗਿਝੀਆਂ ਹੋਈਆਂ ਨੂੰ ਸੂਰਮਿਆਂ ਦੇ ਸ਼ਰੀਰਾ ਵਿਚ ਲਗਾ ਦਿੱਤਾ।

ib`Dx rwqI AweIAW mrdW GoiVAW ]

ਮਰਦਾ ਅਤੇ ਘੋੜਿਆਂ ਨੂੰ ਦੁਖਦਾਇਕ ਰਾਤਾ ਆ ਗਈਆਂ।

jogxIAW imil DweIAW lohU B`Kxw ]

ਜੋਗਣਾ ਮਿਲ ਕੇ ਭਜੀਆਂ ਆ ਰਹੀਆਂ ਸਨ ਕਿਉਾਂਕਿ (ਉਨ੍ਹਾ ਨੇ) ਲਹੂ ਪੀਣਾ ਸੀ।

PaujW mwir htweIAQ dyvW dwnvW ]

ਦੇਵੀ ਨੇ ਦੈਂਤਾ ਦੀਆਂ ਫ਼ੌਜਾ ਮਾਰ ਕੇ ਹਟਾ ਦਿੱਤੀਆਂ ਸਨ।

BjdI kQw suxweIAW rwjy suMB QY ]

(ਉਨ੍ਹਾ ਨੇ) ਭਜ ਕੇ ਰਾਜੇ ਸ਼ੁੰਭ ਨੂੰ ਸਾਰੀਆਂ ਗੱਲਾ ਦਸੀਆਂ ਸਨ

BueIN n pauxY pweIAW bUMdw rkq dIAW ]

(ਕਿ ਕਾਲਕਾ ਨੇ ਰਕਤ-ਬੀਜ ਦੇ) ਲਹੂ ਦੀਆਂ ਬੂੰਦਾ ਧਰਤੀ ਉਤੇ ਪੈਣ ਹੀ ਨਹੀਂ ਦਿੱਤੀਆਂ।

kwlI Kyq KpweIAW sBY sUrqW ]

ਕਾਲਕਾ ਨੇ ਯੁੱਧ-ਭੂਮੀ ਵਿਚ (ਰਕਤ-ਬੀਜ ਦੇ ਲਹੂ ਤੋਂ ਪੈਦਾ ਹੋਈਆਂ) ਸੂਰਤਾ ਨਸ਼ਟ ਕਰ ਦਿੱਤੀਆਂ।

bhuqI isrI ivhweIAW GVIAW kwl kIAw ]

ਬਹੁਤਿਆਂ ਦੇ ਸਿਰ ਤੇ ਕਾਲ ਦੀ ਘੜੀਆਂ ਬੀਤੀਆਂ ਸਨ।

jwix n jwey mweIAW jUJy sUrmy ]43]

(ਇਤਨੇ ਸੂਰਮੇ ਮਾਰੇ ਗਏ ਹਨ ਕਿ) ਲਗਦਾ ਹੈ (ਉਨ੍ਹਾ ਨੂੰ) ਮਾਵਾ ਨੇ ਜੰਮਿਆ ਹੀ ਨਹੀਂ ਸੀ ॥੪੩॥

suMB suxI krhwlI sRxvq bIj dI ]

ਸ਼ੁੰਭ ਨੇ ਰਕਤ-ਬੀਜ ਦੀ ਮਾੜੀ ਖ਼ਬਰ ਸੁਣੀ।

rx ivic iknY n JwlI durgw AWvdI ]

(ਇਹ ਵੀ ਸੁਣਿਆ ਕਿ) ਰਣਭੂਮੀ ਵਿਚ ਆਉਾਂਦੀ ਹੋਈ ਦੁਰਗਾ ਦੀ ਝਾਲ ਕਿਸੇ ਨਾ ਝਲੀ।

bhuqy bIr jtwlI auTy AwiK kY ]

(ਉਦੋਂ ਹੀ) ਬਹੁਤ ਜਟਾਧਾਰੀ ਵੀਰ (ਰਾਖਸ਼ ਇਹ) ਕਹਿੰਦੇ ਹੋਏ ਉਠੇ

cotw pwn qbwlI jwsn ju`D nMU ]

ਕਿ ਨਗਾਰਿਆਂ ਉਤੇ ਚੋਟਾ ਲਾ ਦਿਓ (ਕਿਉਾਂਕਿ ਉਹ) ਯੁੱਧ ਨੂੰ ਜਾਣਗੇ।

Qir Qir ipRQmI cwlI dlW cVMidAW ]

(ਰਾਖਸ਼ਾ ਦੇ) ਦਲਾ ਦੀ ਚੜ੍ਹਤ ਨਾਲ ਧਰਤੀ ਥਰ-ਥਰ ਕੰਬਣ ਲਗ ਗਈ

nwau ijvy hY hwlI shu drIAwau ivic ]

ਜਿਵੇਾਂ ਸ਼ਹੁ ਦਰਿਆ ਵਿਚ ਨੌਕਾ ਹਿਲਦੀ ਹੈ।

DUiV auqwhW GwlI CVI qurMgmW ]

ਘੋੜਿਆਂ ਦੇ ਖੁਰਾ ਨੇ ਧੂੜ ਉਪਰ ਵਲ ਉਡਾ ਦਿੱਤੀ

jwix pukwrU cwlI DrqI ieMdR QY ]44]

ਮਾਨੋ ਧਰਤੀ ਪੁਕਾਰ ਕਰਨ ਲਈ ਇੰਦਰ ਕੋਲ ਚਲੀ ਹੋਵੇ ॥੪੪॥

Awhir imilAw AwhrIAW sYx sUirAW swjI ]

ਉਦਮੀਆਂ ਨੂੰ ਰੁਝੇਵਾ ਮਿਲ ਗਿਆ ਅਤੇ ਸੂਰਮਿਆਂ ਨੇ ਸੈਨਾ ਸਜਾ ਲਈ।

c`ly sauhy durgswh jx kwbY hwjI ]

(ਉਹ) ਦੁਰਗਾ ਦੇ ਸਾਹਮਣੇ ਇਸ ਤਰ੍ਹਾ ਚਲੇ ਸਨ ਮਾਨੋ ਹਾਜੀ ਕਾਬੇ (ਵਲ ਜਾਦੇ ਹੋਣ)।

qIrI qygI jmDVI rix vMfI BwjI ]

ਤੀਰਾ, ਤਲਵਾਰਾ ਅਤੇ ਕਟਾਰਾ ('ਜਮਧੜੀ') ਦੀ ਰਣ ਵਿਚ ਭਾਜੀ ਵੰਡੀ ਗਈ।

iek Gwiel Gumin sUrmy jxu mkqb kwjI ]

ਇਕ ਜ਼ਖਮੀ ਹੋਏ ਸੂਰਮੇ (ਰਣ ਵਿਚ ਇਉਾਂ) ਘੁੰਮ ਰਹੇ ਸਨ ਮਾਨੋ ਮਦਰਸੇ ਵਿਚ ਕਾਜ਼ੀ (ਕੁਰਾਨ ਪੜ੍ਹਾਉਾਂਦਾ ਘੁੰਮ ਰਿਹਾ ਹੋਵੇ)।

iek bIr proqy brCIey ijau Juk paun invwjI ]

ਇਕ ਵੀਰ ਯੋਧੇ ਬਰਛੀਆਂ ਨਾਲ ਪਰੁਚੇ (ਇਉਾਂ ਅਗੇ ਨੂੰ ਝੁਕੇ ਹੋਏ ਸਨ) ਜਿਵੇਾਂ ਨਮਾਜ਼ੀ (ਨਮਾਜ਼ ਪੜ੍ਹਨ ਵੇਲੇ) ਝੁਕਦੇ ਹਨ।

iek durgw sauhy Kuns kY Kuxswien qwjI ]

ਇਕ (ਸੂਰਮੇ) ਕ੍ਰੋਧਵਾਨ ਹੋ ਕੇ ਘੋੜੇ ਨੂੰ ਚਮਕਾ ਦੇ ਦੁਰਗਾ ਦੇ ਸਾਹਮਣੇ ਜਾਦੇ ਸਨ,

iek Dwvn durgw swmHxy ijau BuiKAwey pwjI ]

ਇਕ ਦੁਰਗਾ ਦੇ ਸਾਹਮਣੇ ਇਸ ਤਰ੍ਹਾ ਧਾ ਕੇ ਜਾਦੇ ਹਨ, ਜਿਵੇਾਂ ਭੁਖੇ ਪਾਜੀ ਹਨ।

kdy n r`jy juJ qy rij hoey rwjI ]45]

(ਉਹ ਯੋਧੇ) ਕਦੇ ਵੀ ਯੁੱਧ ਕਰਕੇ ਰਜਦੇ ਨਹੀਂ ਸਨ ਅਤੇ ਨਾ ਹੀ ਖੁਸ਼ ਹੁੰਦੇ ਸਨ ॥੪੫॥

b`jy sMglIAwly sMGr fohry ]

ਸੰਗਲਾ ਵਾਲੇ ਦੂਹਰੇ ਨਗਾਰੇ ('ਸੰਘਰਿ') ਵਜ ਰਹੇ ਸਨ।

fhy ju Kyq jtwly hwTW joiV kY ]

ਜਟਾਧਾਰੀ ਯੋਧੇ ਕਤਾਰਾ ਬੰਨ੍ਹ ਕੇ ਯੁੱਧ ਵਿਚ ਜੁਟ ਗਏ ਸਨ।

nyjy bMblIAwly id`sn ErVy ]

ਫੁੰਮਣਾ ਵਾਲੇ ਨੇਜ਼ੇ (ਇਉਾਂ) ਉਲਰੇ ਹੋਏ ਦਿਸ ਰਹੇ ਸਨ

c`ly jwx jtwly nwvx gMg nUM ]46]

ਮਾਨੋ ਸਾਧੂ ਲੋਕ ('ਜਟਾਲੇ') ਗੰਗਾ ਨਹਾਉਣ ਨੂੰ ਚਲੇ ਹੋਣ ॥੪੬॥

durgw AqY dwnvI sUl hoeIAW kMgw ]

ਦੁਰਗਾ ਅਤੇ ਦੈਂਤਾ ਦੇ ਦਲ (ਇਕ ਦੂਜੇ ਦੇ ਸਾਹਮਣੇ) ਡਟ ਗਏ (ਅਰਥਾਤ ਸੂਲ ਵਾਗ ਚੁੱਭਣ ਲਗ ਗਏ)।

vwCV G`qI sUirAW ivc Kyq KqMgW ]

ਸੂਰਮਿਆਂ ਨੇ ਰਣ-ਭੂਮੀ ਵਿਚ ਤੀਰਾ ('ਖਤੰਗਾ') ਦੀ ਵਾਛੜ ਲਗਾ ਦਿੱਤੀ।

DUih ikRpwxw iq`KIAW bF lwhin AMgW ]

ਤਿਖੀਆਂ ਤਲਵਾਰਾ ਨੂੰ ਖਿਚ ਕੇ ਅੰਗਾ ਨੂੰ ਲਗਾਉਾਂਦੇ ਸਨ ਅਤੇ ਵਢ ਦਿੰਦੇ ਸਨ।

phlw dlW imlMidAW ByVu pwieAw inhMgW ]47]

ਫ਼ੌਜਾ ਦੇ ਮਿਲਦਿਆਂ ਹੀ ਪਹਿਲਾ ਭੇੜ ਬਹੁਤ ਦਲੇਰ ਯੋਧਿਆਂ ('ਨਿਹੰਗਾ') ਵਿਚ ਹੋਇਆ ॥੪੭॥

ErV PaujW AweIAW bIr cVy kMDwrI ]

ਫ਼ੌਜਾ ਉਲਰ ਕੇ ਆ ਗਈਆਂ ਸਨ ਅਤੇ ਵੀਰ ਯੋਧਿਆਂ ਨੇ ਕਤਾਰਾ ਬੰਨ੍ਹ ਕੇ ਚੜ੍ਹਾਈ ਕੀਤੀ ਸੀ।

sVk imAwno kFIAW iq`KIAw qrvwrI ]

(ਉਨ੍ਹਾ ਨੇ) ਸੜਕ ਸੜਕ ਕਰਦੀਆਂ ਤਿਖੀਆਂ ਤਲਵਾਰਾ ਮਿਆਨਾ ਵਿਚੋਂ ਖਿਚ ਲਈਆਂ।

kVk auTy rx m`icAw v`fy hMkwrI ]

ਵੱਡੇ ਹੰਕਾਰ ਵਾਲੇ ਸੂਰਮੇ ਕੜਕ ਉਠੇ ਅਤੇ (ਘੋਰ) ਯੁੱਧ ਸ਼ੁਰੂ ਹੋ ਗਿਆ।

isr DV bwhW gn ly Pul jyhY bwVI ]

ਸਿਰ, ਧੜ ਅਤੇ ਬਾਹਵਾ ਦੇ ਟੁਕੜੇ (ਯੁੱਧ-ਭੂਮੀ ਵਿਚ ਇੰਜ ਪਏ ਹਨ) ਜਿਵੇਾਂ ਬਗੀਚੀ ਵਿਚ ਫੁਲ ਖਿੜੇ ਹੋਏ ਹੋਣ।

jwpy kty bwFIAW ruK cMdin AwrI ]48]

(ਜਾ) ਇੰਜ ਪ੍ਰਤੀਤ ਹੁੰਦਾ ਹੈ ਕਿ ਤ੍ਰਖਾਣਾ ਨੇ ਆਰੀਆਂ ਨਾਲ ਚੰਦਨ ਦੇ ਬ੍ਰਿਛ ਕਟ-ਕਟ ਕੇ (ਸੁਟੇ ਹੋਣ) ॥੪੮॥

duhw kMDwrw muih juVy jw s`t peI Krvwr kau ]

ਜਦੋਂ ਵੱਡੇ ਨਗਾਰੇ ('ਖਰਵਾਰ') ਉਤੇ ਸੱਟ ਪਈ ਤਾ ਦੋਹਾ ਪਾਸਿਆਂ ਦੀਆਂ ਸੈਨਿਕ) ਟੁਕੜੀਆਂ ਆਹਮੋ ਸਾਹਮਣੇ ਹੋ ਗਈਆਂ।

qk qk kYbir durgswh qk mwry Bly juJwr kau ]

ਦੁਰਗਾ ਨੇ ਤਕ ਤਕ ਕੇ ਚੰਗਿਆਂ ਸੂਰਮਿਆਂ ਨੂੰ ਤੀਰ ਮਾਰੇ।

pYdl mwry hwQIAW sMig rQ igry Asvwr kau ]

ਪੈਦਲਾ ਨੂੰ ਮਾਰਿਆ ਅਤੇ ਹਾਥੀਆਂ ਅਤੇ ਰਥਾ ਸਮੇਤ (ਉਨ੍ਹਾ ਦੇ) ਸਵਾਰਾ ਨੂੰ ਮਾਰਿਆ।

sohn sMjw bwgVw jxu l`gy P`ul Anwr kau ]

(ਸੂਰਮਿਆਂ ਦੇ) ਕਵਚਾ ਵਿਚ (ਤੀਰਾ ਦੀਆਂ) ਬਾਗੜਾ ਇਉਾਂ ਸ਼ੋਭ ਰਹੀਆਂ ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ ਹੋਣ।

g`usy AweI kwlkw hiQ s`jy lY qlvwr kau ]

ਸਜੇ ਹੱਥ ਵਿਚ ਤਲਵਾਰ ਲੈ ਕੇ ਕਾਲਕਾ ਗੁੱਸੇ ਵਿਚ ਆਈ।

eydU pwrau Eq pwr hrnwkis keI hjwr kau ]

(ਦੈਂਤ ਫ਼ੌਜ ਦੇ) ਇਕ ਪਾਸਿਓਾਂ ਦੂਜੇ ਪਾਸੇ ਵਲ (ਨਿਕਲਦੀ ਗਈ ਅਤੇ) ਹਰਨਾਕਸ਼ ਵਰਗੇ ਕਈ ਹਜ਼ਾਰਾ ਰਾਖਸ਼ਾ ਨੂੰ ਨਸ਼ਟ ਕਰ ਦਿੱਤਾ।

ijx ie`kw rhI kMDwr kau ]

ਇਕਲਿਆਂ ਹੀ ਦੇਵੀ (ਦੈਂਤਾ ਦੇ) ਦਲ ਨੂੰ ਜਿਤ ਰਹੀ ਸੀ।

sd rhmq qyry vwr kau ]49]

(ਦੇਵੀ ਦੇ) ਵਾਰ ਨੂੰ ਸਦਾ ਸ਼ਾਬਾਸ਼ ਹੈ (ਜਾ ਕਵੀ ਦੇਵੀ ਦੇ ਵਾਰ ਤੋਂ ਕੁਰਬਾਨ ਹੈ) ॥੪੯॥

duhw kMDwrw muih juVy s`t peI jmDwx kau ]

(ਜਦੋਂ ਨਗਾਰੇ ਉਤੇ ਸਟ ਵਜੀ ਤਦੋਂ) ਦੋਹਾ (ਪਾਸਿਆਂ ਦੀਆਂ) ਫੌਜਾ ਆਹਮਣੇ ਸਾਹਮਣੇ ਹੋ ਗਈਆਂ।

qd iKMg nsuMB ncwieAw fwil aupir brgsqwx kau ]

ਤਦੋਂ ਨਿਸ਼ੁੰਭ ਨੇ (ਆਪਣੇ) ਨੁਕਰੇ ਘੋੜੇ ਉਤੇ ਲੋਹੇ ਦਾ ਝੁਲ ('ਬਰਗਸਤਾਣ') ਪਾ ਕੇ ਨਚਾਇਆ।

PVI iblMd mMgwieausu Prmwies kir mulqwn kau ]

ਚੌੜੀ ਫਟੀ ਵਾਲੀ ਵੱਡੀ ਕਮਾਨ (ਉਸ ਨੇ) ਹੱਥ ਵਿਚ ਪਕੜ ਲਈ (ਜੋ ਉਸ ਨੇ) ਉਚੇਚੀ ਫੁਰਮਾਇਸ਼ ਕਰ ਕੇ ਮੁਲਤਾਨ ਤੋਂ ਮੰਗਵਾਈ ਸੀ।

g`usy AweI swhmxy rx AMdir G`qx Gwx kau ]

(ਉਧਰੋਂ) ਗੁੱਸੇ ਨਾਲ ਭਰੀ ਹੋਈ (ਦੁਰਗਾ) ਰਣ ਵਿਚ ਘਮਸਾਨ ਮਚਾਉਣ ਲਈ (ਰਾਖਸ਼ ਦੇ) ਸਾਹਮਣੇ ਆ ਗਈ।

AgY qyg vgweI durgswh bF suMBn bhI plwx kau ]

ਦੁਰਗਾ ਨੇ ਅਗੋਂ ਹੋ ਕੇ ਅਜਿਹੀ ਤਲਵਾਰ ਚਲਾਈ ਕਿ (ਉਹ) ਨਿਸ਼ੁੰਭ ਨੂੰ ਵੱਢ ਕੇ ਕਾਠੀ ('ਪਲਾਣੋ') ਤੋਂ ਵੀ ਪਾਰ ਨਿਕਲ ਗਈ।

rVkI jwie kY Drq kau b~F pwKr b`F ikkwx kau ]

(ਅਤੇ ਫਿਰ) ਪਾਖਰ (ਲੋਹੇ ਦੀਆਂ ਤਾਰਾ ਦੀ ਬਣੀ ਝੁਲ) ਨੂੰ ਫਾੜ ਕੇ ਅਤੇ ਘੋੜੇ ਨੂੰ ਵਢ ਕੇ ਧਰਤੀ ਵਿਚ ਜਾ ਵਜੀ।

bIr plwxo if`igAw kir isjdw suMB sujwx kau ]

ਵੀਰ-ਯੋਧਾ (ਨਿਸੁੰਭ) ਕਾਠੀ ਤੋਂ (ਇਸ ਤਰ੍ਹਾ ਹੇਠਾ ਨੂੰ) ਡਿਗਿਆ ਮਾਨੋ ਸੂਝਵਾਨ ਸ਼ੁੰਭ ਨੂੰ ਸਿਜਦਾ ਕਰਦਾ ਹੋਵੇ।

swbws sloxy Kwn kau ]

(ਕਾਵਿ-ਨਿਆਂ ਅਧੀਨ ਕਵੀ ਨੇ ਦੈਂਤ ਨਾਇਕ ਨੂੰ ਅਸੀਸ ਦਿੱਤੀ) ਸਾਵਲੇ ਰੰਗ ਵਾਲੇ ਖ਼ਾਨ ਨੂੰ ਸ਼ਾਬਾਸ਼ ਹੈ (ਸਲੋਣੇ ਖਾਨ ਦਾ ਅਰਥਾਤਰ 'ਸਲੂਣੇ ਖਾਣ ਵਾਲਾ')

sd swbws qyry qwx kau ]

ਤੇਰੇ ਤ੍ਰਾਣ ਨੂੰ ਵੀ ਸ਼ਾਬਾਸ਼ ਹੈ,

qwrIPW pwn cbwn kau ]

ਤੇਰਾ ਪਾਨ ਚਬਾਉਣਾ ਵੀ ਸ਼ਲਾਘਾ ਯੋਗ ਹੈ,

sd rhmq kYPW Kwx kau ]

ਤੇਰੇ ਨਸ਼ੇ ਕਰਨ ਦੀ (ਬਾਣ) ਨੂੰ ਵੀ ਸ਼ਾਬਾਸ਼ ਹੈ,

sd rhmq qury ncwx kau ]50]

ਤੇਰੇ ਘੋੜਾ ਨਚਾਉਣ (ਦੀ ਵਿਧੀ) ਨੂੰ ਵੀ ਸ਼ਾਬਾਸ਼ ਹੈ ॥੫੦॥

durgw AqY dwnvI gh sMGir k`Qy ]

ਦੁਰਗਾ ਅਤੇ ਦੈਂਤਾ ਦਾ ਯੁੱਧ-ਭੂਮੀ ਨੂੰ ਗਾਹਦਿਆਂ ਫਿਰਨਾ ਕਥਨ-ਯੋਗ ਹੈ (ਸ਼ਲਾਘਾ ਯੋਗ ਹੈ)।

ErV au~Ty sUrmy Aw fwhy m`Qy ]

ਸੂਰਮਿਆਂ ਨੇ ਉਲਰ ਕੇ ਲੜਨ ਲਈ ਮੱਥੇ ਆਣ ਡਾਹੇ ਹਨ।

k`t quPMgI kYbrI dl gwih in`kQy ]

(ਇਹ ਸ਼ੂਰਵੀਰ) ਬੰਦੂਕਾ ਅਤੇ ਬਾਣਾ ('ਕੈਬਰੀ') ਨਾਲ ਕਟ ਕੇ ਦਲ ਨੂੰ ਗਾਹਣ ਲਈ ਨਿਕਲੇ ਹਨ।

dyKix jMg PrySqy Asmwno l`Qy ]51]

(ਅਜਿਹਾ ਅਦੁੱਤੀ) ਯੁੱਧ ਵੇਖਣ ਲਈ ਫਰਿਸ਼ਤੇ ਆਸਮਾਨ ਤੋਂ (ਹੇਠਾ ਉਤਰ ਆਏ ਹਨ) ॥੫੧॥

duhw kMDwrW muh juVy dl Gury ngwry ]

ਨਗਾਰਿਆਂ ਦੇ ਗੂੰਜਣ ਨਾਲ ਦੋਹਾ ਦਲਾ ਦੀਆਂ ਕਤਾਰਾ ਆਹਮੋ ਸਾਹਮਣੇ ਹੋ ਗਈਆਂ।

ErV Awey sUrmy isrdwr AixAwry ]

ਵੱਡੇ ਵੱਡੇ ਜੁਝਾਰੂ ਸੈਨਾ-ਨਾਇਕ ਉਲਰ ਕੇ (ਯੁੱਧ ਵਿਚ) ਆ ਗਏ।

lY ky qygW brCIAW hiQAwr auBwry ]

(ਉਨ੍ਹਾ ਨੇ) ਤਲਵਾਰਾ ਅਤੇ ਬਰਛੀਆਂ ਆਦਿ ਹਥਿਆਰਾ ਨੂੰ ਉਲਾਰ ਲਿਆ ਸੀ।

top ptylw pwKrW gil sMj svwry ]

ਅਤੇ (ਸਿਰਾ ਉਤੇ) ਟੋਪ, (ਮੂੰਹ ਤੇ) ਪਟੇਲ, (ਘੋੜੇ ਉਤੇ) ਪਾਖਰ ਅਤੇ ਗਲ ਵਿਚ ਕਵਚ ਪਾਏ ਹੋਏ ਸਨ।

lY ky brCI durgswh bhu dwnv mwry ]

ਦੁਰਗਾ ਨੇ ਬਰਛੀ ਲੈ ਬਹੁਤ ਸਾਰੇ ਦੈਂਤ ਮਾਰ ਦਿੱਤੇ ਸਨ।

cVy rQI gj GoiVeI mwr Buie qy fwry ]

ਰਥਾ, ਹਾਥੀਆਂ ਅਤੇ ਘੋੜਿਆਂ ਉਪਰ ਚੜ੍ਰਹਿਆਂ ਹੋਇਆਂ ਨੂੰ ਮਾਰ ਕੇ ਧਰਤੀ ਉਤੇ ਸੁੱਟ ਦਿੱਤਾ ਸੀ।

jwx hlvweI sIK nwl ivMnH vVy auqwry ]52]

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਹਲਵਾਈ ਨੇ ਸੀਖ ਨਾਲ ਵਿੰਨ੍ਹ ਕੇ ਵੜੇ ਲਾਹੇ ਹੋਣ ॥੫੨॥

duhW kMDwrW muih juVy nwl Dausw BwrI ]

ਭਾਰੀ ਨਗਾਰੇ ਦੇ ਵਜਣ ਨਾਲ ਦੋਹਾ ਧਿਰਾ ਦੀਆਂ ਫ਼ੌਜਾ ਆਹਮੋ-ਸਾਹਮਣੇ ਹੋਈਆਂ।

leI BgauqI durgswh vr jwgn BwrI ]

ਦੁਰਗਾ ਨੇ ਹੱਥ ਵਿਚ ਬਰਛੀ (ਭਗਉਤੀ) ਲੈ ਲਈ ਜੋ ਦਗਦੀ ਹੋਈ ਅਗਨੀ 'ਵਰਜਾਗਨਿ' ਦੇ ਸਮਾਨ ਚਮਕਦੀ ਸੀ।

lweI rwjy suMB no rqu pIAY ipAwrI ]

(ਉਹ) ਬਰਛੀ (ਦੇਵੀ ਨੇ) ਰਾਜੇ ਸ਼ੁੰਭ ਨੂੰ ਮਾਰ ਦਿੱਤੀ (ਜੋ) ਪਿਆਰੀ (ਉਸ ਦੇ) ਲਹੂ ਨੂੰ ਪੀ ਰਹੀ ਸੀ।

suMB plwxo if`igAw aupmw bIcwrI ]

ਸ਼ੁੰਭ ਕਾਠੀ ਤੋਂ ਡਿਗ ਪਿਆ, (ਉਹ ਦ੍ਰਿਸ਼ ਨੂੰ ਵੇਖ ਕੇ ਕਵੀ ਨੂੰ ਇੰਜ) ਉਪਮਾ ਸੁਝੀ

fub rqu nwlhu inklI brCI duDwrI ]

(ਕਿ ਜੋ) ਦੋ ਧਾਰੀ ਬਰਛੀ ਲਹੂ ਨਾਲ ਲਿਬੜ ਕੇ ਬਾਹਰ ਨਿਕਲੀ ਹੈ,

jwx rjwdI auqrI pYn sUhI swrI ]53]

(ਉਹ) ਮਾਨੋ ਰਾਜ-ਕੁਮਾਰੀ ('ਰਜਾਦੀ') ਲਾਲ ਰੰਗ ਦੀ ਸਾੜ੍ਹੀ ਪਾ ਕੇ (ਮਹੱਲ ਤੋਂ) ਉਤਰੀ ਹੋਵੇ ॥੫੩॥

durgw AqY dwnvI ByV pieAw sbwhIN ]

ਦੁਰਗਾ ਅਤੇ ਦੈਂਤਾ ਦਾ ਤੜਕਸਾਰ ਯੁੱਧ ਸ਼ੁਰੂ ਹੋਇਆ।

ssqR pjUqy durgswh gh sBnIN bwhIN ]

ਦੁਰਗਾ ਨੇ ਸਾਰਿਆਂ ਹੱਥਾ ਵਿਚ ਮਜ਼ਬੂਤੀ ਨਾਲ ਸ਼ਸਤ੍ਰ ਪਕੜ ਲਏ।

suMB insuMB sMGwirAw vQ jy hY swhIN ]

ਸ਼ੁੰਭ ਨਿਸ਼ੁੰਭ ਵਰਗੇ ਨਾਮੀ ਯੋਧਿਆਂ ਨੂੰ ਮਾਰ ਸੁਟਿਆ।

PaujW rwkisAwrIAW vyK rovin DwhIN ]

ਅਸਮਰਥ ਦੈਂਤ ਫ਼ੌਜਾ (ਹਾਰ ਨੂੰ) ਵੇਖ ਕੇ ਧਾਹਾ (ਮਾਰ ਕੇ) ਰੋ ਰਹੇ ਸਨ।

muih kVUcy Gwh dy C`f GoVy rwhIN ]

(ਬਹੁਤੇ ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ ਘੋੜਿਆਂ ਨੂੰ ਰਾਹ ਵਿਚ ਹੀ ਛਡ ਕੇ (ਦੇਵੀ ਦੇ ਸਾਹਮਣੇ ਆਪਣੀ ਅਸਮਰਥਾ ਪ੍ਰਗਟ ਕਰਨ ਲਗੇ)।

Bjdy hoie mwrIAn muV Jwkn nwhIN ]54]

ਭਜਦੇ ਜਾਦੇ ਦੈਂਤ ਵੀ (ਦੇਵੀ ਦੁਆਰਾ ਮਾਰੇ ਜਾ ਰਹੇ ਸਨ, (ਪਰ ਉਹ) ਪਿਛੇ ਮੁੜ ਕੇ ਝਾਕਦੇ ਤਕ ਨਹੀਂ ਸਨ ॥੫੪॥

suMB insuMB pTwieAw jm dy Dwm no ]

(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ

ieMdR s`d bulwieAw rwj AiBSyKno ]

ਅਤੇ ਇੰਦਰ ਨੂੰ ਰਾਜਤਿਲਕ ('ਅਭਿਖੇਖ') ਦੇਣ ਲਈ ਸਦ ਲਿਆ।

isr pr CqR iPrwieAw rwjy ieMdR dY ]

ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ।

caudh lokW CwieAw jsu jgmwq dw ]

(ਇਸ ਤਰ੍ਹਾ) ਚੌਦਾ ਲੋਕਾ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ।

durgw pwT bxwieAw sBy pauVIAW ]

ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ।

Pyr n jUnI AwieAw ijn ieh gwieAw ]55]

ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾ ਵਿਚ ਨਹੀਂ ਪਏਗਾ ॥੫੫॥

ieiq sRI durgw kI vwr smwpq msqu suB msqu ]

ਇਥੇ ਸ੍ਰੀ ਦੁਰਗਾ ਦੀ ਵਾਰ ਦੀ ਸ਼ੁਭ ਸਮਾਪਤੀ। ਸਭ ਸ਼ੁਭ ਹੈ।

Bookmarks ipRQm BgOqI ismir kY gur nwnk leIN iDAwie ] KMfw ipRQmY swj kY ijn sB sYswru aupwieAw ] swDU sqjugu bIiqAw AD sIlI qRyqw AwieAw ] iek idhwVy nwvx AweI durgswh ] durgw bYx suxMdI h`sI hVhVwie ] rwkis Awey rohly Kyiq iBVn ky cwie ] duhW kMDwrw muih juVy Fol sMK ngwry bjy ] jMg muswPw b`ijAw rix Gury ngwry cwvly ] dyKx cMf pRcMf nMU rx Gury ngwry ] cot peI dmwmy dlW mukwblw ] cotW pvn ngwry AxIAW j`tIAW ] l`K ngwry v`jn AwmHo swmHxy ] Gury ngwry dohry rx sMglIAwly ] cot peI KrcwmI dlW mukwblw ] Agxq Gury ngwry dlW iBVMidAW ] auml l`Qy joDy mwrU b`ijAw ] v`jy Fol ngwry dlW mukwblw ] duhW kMDwrW muih juVy nwil Dausw BwrI ] s`t peI jmDwxI dlW mukwblw ] ieqI mhKwsur dYq mwry durgw AwieAw ] hoeI Alop BvwnI dyvW nUM rwju dy ] ieMdRpurI qy Dwvxw vf joDI mqw pkwieAw ] suMB insuMB AlwieAw vf joDI sMGru vwey ] dwno dyau AnwgI sMGru ricAw ] s`t peI ngwry dlW mukwblw ] AweI Pyr BvwnI KbrI pweIAW ] kVk auTI rx cMfI PaujW dyK kY ] cobIN DauNs bjweI dlW mukwblw ] BMny dYq pukwry rwjy suMB QY ] roh hoie bulwey rwkis rwie ny ] Fol ngwry vwey dlW mukwblw ] ByrI sMK vjwey sMGir r`icAw ] suMB insuMB irswey mwry dYq sux ] dYqI fMf auBwrI nyVY Awie kY ] sRxvq bIj hkwry rihMdy sUrmy ] s`t peI jmDwxI dlW mukwblw ] cobI Daus auBwrI dlW mukwblw ] Agxq dwno Bwry hoey lohUAw ] Dgw sMglIAwlI sMGr vwieAw ] Dgw sUlI bjweIAW dlW mukwblw ] sUrI sMGir ricAw Fol sMK ngwry vwie kY ] duhw kMDwrw miuh juVy AxIAwrw coeIAW ] cobI DausI pweIAW dlW mukwblw ] suMB suxI krhwlI sRxvq bIj dI ] Awhir imilAw AwhrIAW sYx sUirAW swjI ] durgw AqY dwnvI sUl hoeIAW kMgw ] ErV PaujW AweIAW bIr cVy kMDwrI ] duhw kMDwrw muih juVy jw s`t peI Krvwr kau ] duhw kMDwrw muih juVy s`t peI jmDwx kau ] durgw AqY dwnvI gh sMGir k`Qy ] duhw kMDwrW muh juVy dl Gury ngwry ] durgw AqY dwnvI ByV pieAw sbwhIN ] suMB insuMB pTwieAw jm dy Dwm no ]